ਮਨੋਰੰਜਨ, 22 ਅਕਤੂਬਰ 2026: Diljit Dosanjh Delhi concert: ਦਿਲਜੀਤ ਦੋਸਾਂਝ ਆਪਣੇ ਆਉਣ ਵਾਲੇ “ਔਰਾ ਇੰਡੀਆ ਟੂਰ” ਲਈ ਖ਼ਬਰਾਂ ‘ਚ ਹਨ। ਉਹ ਦਿੱਲੀ ‘ਚ ਟੂਰ ਸ਼ੁਰੂ ਕਰਨ ਵਾਲੇ ਸਨ। ਹਾਲਾਂਕਿ, ਟੂਰ ਨੂੰ ਝਟਕਾ ਲੱਗਾ ਹੈ। ਦਿੱਲੀ ਪੁਲਿਸ ਨੇ ਦਿਲਜੀਤ ਦੋਸਾਂਝ ਦੇ ਸੰਗੀਤ ਕੰਸਰਟ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜੋ ਕਿ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਵਾਲਾ ਸੀ। ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਪੁਲਿਸ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਦੱਖਣੀ ਜ਼ਿਲ੍ਹੇ ਦੇ ਡੀਸੀਪੀ ਦਫ਼ਤਰ ਦੁਆਰਾ ਬੁੱਕਮਾਈਸ਼ੋ ਨੂੰ ਭੇਜੇ ਗਏ ਇੱਕ ਪੱਤਰ ਦੇ ਅਨੁਸਾਰ, ਦਿਲਜੀਤ ਦੀ ਦਿੱਲੀ ‘ਚ “ਔਰਾ ਇੰਡੀਆ ਟੂਰ” ਕਰਵਾਉਣ ਦੀ ਬੇਨਤੀ ਦੀ ਸਮੀਖਿਆ ਕੀਤੀ ਗਈ ਸੀ ਪਰ ਇਸਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ। ਪੱਤਰ ‘ਚ ਕੁਝ ਖ਼ਾਸ ਜਾਣਕਾਰੀਆਂ ਦਾ ਜਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਤਿਉਹਾਰੀ ਸੀਜ਼ਨ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ, ਹੋਰ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਹ ਫੈਸਲਾ ਉਨ੍ਹਾਂ ਪ੍ਰਸ਼ੰਸਕਾਂ ਲਈ ਇੱਕ ਵੱਡਾ ਝਟਕਾ ਹੈ ਜੋ ਇਸ ਲਾਈਵ ਕੰਸਰਟ ‘ਚ ਸ਼ਾਮਲ ਹੋਣ ਦੇ ਮੌਕੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸ਼ਡਿਊਲ ਅਤੇ ਟਿਕਟਿੰਗ ਬਾਰੇ ਹੋਰ ਜਾਣਕਾਰੀ ਦੀ ਅਜੇ ਵੀ ਉਡੀਕ ਹੈ।
ਪਹਿਲਾਂ, ਗਾਇਕ ਦਿਲਜੀਤ ਦੋਸਾਂਝ ਆਪਣੇ “ਔਰਾ ਵਰਲਡ ਟੂਰ” ਲਈ ਖ਼ਬਰਾਂ ‘ਚ ਸਨ। ਇਹ ਟੂਰ ਅਪ੍ਰੈਲ 2026 ‘ਚ ਉੱਤਰੀ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ। ਇਸ ਟੂਰ ਦੌਰਾਨ, ਉਨ੍ਹਾਂ ਮਸ਼ਹੂਰ ਵੈਂਬਲੇ ਸਟੇਡੀਅਮ ‘ਚ ਪ੍ਰਦਰਸ਼ਨ ਕੀਤਾ। ਇਸ ਸੰਗੀਤ ਕੰਸਰਟ ਦੀ ਬਹੁਤ ਚਰਚਾ ਹੋਈ। ਦਿਲਜੀਤ ਉੱਥੇ ਮੁੱਖ ਗਾਇਕ ਵਜੋਂ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਅਤੇ ਭਾਰਤੀ ਕਲਾਕਾਰ ਬਣਿਆ।
Read More: ਟਾਈਗਰ ਸ਼ਰਾਫ ‘ਤੇ ਗੋ.ਲੀ.ਬਾ.ਰੀ ਕਰਨ ਵਾਲੇ ਸਾਰੇ ਹਮਲਾਵਰਾਂ ਨੂੰ ਕਰਾਂਗੇ ਗ੍ਰਿਫਤਾਰ: CM ਫੜਨਵੀਸ




