ਸਪੋਰਟਸ, 14 ਅਕਤੂਬਰ 2026: IND ਬਨਾਮ WI: ਭਾਰਤ ਨੇ ਚੌਥੇ ਟੀ-20 ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਵੈਭਵ ਸੂਰਿਆਵੰਸ਼ੀ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਦੌਰਾਨ, ਵੈਸਟਇੰਡੀਜ਼ ਦੀ ਟੀਮ ਨੇ ਦੋ ਬਦਲਾਅ ਕੀਤੇ ਹਨ। ਜਿਊਲ ਐਂਡਰਿਊਜ਼ ਨੇ ਕਾਮਿਲ ਪੂਰਨ ਦੀ ਜਗ੍ਹਾ ਲਈ ਹੈ, ਜਦੋਂ ਕਿ ਰੋਮਾਰੀਓ ਸ਼ੈਫਰਡ ਕੁਐਂਟਿਨ ਸੈਂਪਸਨ ਦੀ ਜਗ੍ਹਾ ਵਾਪਸ ਆਇਆ ਹੈ।
ਭਾਰਤੀ ਟੀਮ ਨੇ ਹੈਦਰਾਬਾਦ ਵਿੱਚ ਹੁਣ ਤੱਕ ਖੇਡੇ ਗਏ ਸਾਰੇ ਤਿੰਨ ਟੀ-20 ਮੈਚ ਜਿੱਤੇ ਹਨ। ਟੀਮ ਨੇ 2024 ‘ਚ ਇਸੇ ਮੈਦਾਨ ‘ਤੇ ਬੰਗਲਾਦੇਸ਼ ਵਿਰੁੱਧ 297 ਦੌੜਾਂ ਬਣਾਈਆਂ ਸਨ। ਇਹ ਟੀ-20 ‘ਚ ਭਾਰਤ ਦਾ ਸਭ ਤੋਂ ਵੱਧ ਸਕੋਰ ਹੈ।
ਭਾਰਤ ਇਸ ਸਮੇਂ ਸੀਰੀਜ਼ ‘ਚ 2-1 ਨਾਲ ਅੱਗੇ ਹੈ ਅਤੇ ਉਸਨੂੰ ਜਿੱਤਣ ਲਈ ਸਿਰਫ਼ ਇੱਕ ਜਿੱਤ ਦੀ ਲੋੜ ਹੈ। ਇਸ ਦੌਰਾਨ, ਪਿਛਲੇ ਮੈਚ ‘ਚ ਕਰਾਰੀ ਹਾਰ ਤੋਂ ਬਾਅਦ, ਵੈਸਟਇੰਡੀਜ਼ ਵਾਪਸੀ ਕਰਨ ਅਤੇ ਸੀਰੀਜ਼ ‘ਚ ਬਣੇ ਰਹਿਣ ਦੀ ਕੋਸ਼ਿਸ਼ ਕਰੇਗਾ।
ਇੱਕ ਵਾਰ ਫਿਰ, ਮੈਚ ਦਾ ਨਤੀਜਾ ਦੋਵਾਂ ਟੀਮਾਂ ਦੇ ਪਾਵਰ ਹਿੱਟਰਾਂ ‘ਤੇ ਨਿਰਭਰ ਕਰੇਗਾ। ਭਾਰਤ ਦੇ ਟਾਪ ਆਰਡਰ ਬੱਲੇਬਾਜ਼ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਹੁਣ ਤੱਕ ਸੀਰੀਜ਼ ‘ਚ ਭਾਰਤੀ ਮੱਧਕ੍ਰਮ ‘ਤੇ ਜ਼ਿਆਦਾ ਦਬਾਅ ਨਹੀਂ ਰਿਹਾ ਹੈ।
Read More: ਸ਼ਾਈ ਹੋਪ ਤੇ ਅਲਜ਼ਾਰੀ ਜੋਸਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ




