ਚੰਡੀਗੜ੍ਹ, 23 ਸਤੰਬਰ 2026: ਈਡੀ ਵੱਲੋਂ ਚੰਡੀਗੜ੍ਹ ‘ਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਸਾਬਕਾ ਮੁੱਖ ਪ੍ਰਸ਼ਾਸਕ ਅਤੇ ਪੰਜਾਬ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਰਾਜੀਵ ਗੁਪਤਾ ਦੇ ਘਰ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੀ ਜਾਂਚ 24 ਘੰਟਿਆਂ ਤੋਂ ਜਾਰੀ ਹੈ।
ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਇਨਫੋਰਸਮੈਂਟ ਡਾਇਰੈਕਟੋਰੇਟ (ED) ਹੁਣ ਇੱਕ ਅਧਿਕਾਰੀ ਜਾਂ ਇੱਕ ਫਾਈਲ ਤੱਕ ਸੀਮਤ ਨਹੀਂ ਰਿਹਾ। ਖ਼ਬਰਾਂ ਹਨ ਕਿ ਜਾਂਚ ਏਜੰਸੀ ਗਮਾਡਾ ਨਾਲ ਸਬੰਧਤ ਫੈਸਲਿਆਂ ‘ਚ ਸੀਨੀਅਰ ਨੌਕਰਸ਼ਾਹਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
ਇਹੀ ਕਾਰਨ ਹੈ ਕਿ ਜਾਂਚ ਦਾ ਦਾਇਰਾ ਵਧਿਆ ਹੈ, ਜਿਸ ‘ਚ ਅਧਿਕਾਰੀਆਂ ਦੇ ਨਿਵਾਸ ਸਥਾਨਾਂ ਅਤੇ ਦਫਤਰਾਂ ਤੱਕ ਪਹੁੰਚ ਦੇ ਨਾਲ-ਨਾਲ ਪੁਰਾਣੇ ਪ੍ਰਸ਼ਾਸਕੀ ਫੈਸਲਿਆਂ ਅਤੇ ਉਨ੍ਹਾਂ ਨਾਲ ਸਬੰਧਤ ਫਾਈਲਾਂ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਨੇ ਗਮਾਡਾ ਨਾਲ ਸਬੰਧਤ ਮਾਮਲਿਆਂ ‘ਚ ਪੰਜਾਬ ਦੇ ਮੁੱਖ ਸਕੱਤਰ ਪੱਧਰ ਦੇ ਇੱਕ ਅਧਿਕਾਰੀ ਤੋਂ ਵੀ ਪੁੱਛਗਿੱਛ ਕੀਤੀ ਹੈ।
ਏਜੰਸੀ ਦੀ ਜਾਂਚ ਗਮਾਡਾ ਜ਼ਮੀਨ ਦੀ ਨਿਲਾਮੀ, ਡਿਵੈਲਪਰਾਂ ਨੂੰ ਦਿੱਤੀ ਗਈ ਰਾਹਤ, EDC ਅਤੇ ਵਿਆਜ ਨਾਲ ਸਬੰਧਤ ਫੈਸਲਿਆਂ ਅਤੇ ਗੈਰ-ਨਿਰਮਾਣ ਖਰਚਿਆਂ ਬਾਰੇ ਫੈਸਲੇ ਕਿਸ ਪੱਧਰ ‘ਤੇ ਲਏ ਗਏ ਸਨ, ਉਨ੍ਹਾਂ ਦੀ ਜਾਂਚ ਕਰ ਰਹੀ ਹੈ।
Read More: ਚੰਡੀਗੜ੍ਹ ‘ਚ SIR ਤੋਂ ਬਾਅਦ ਵੋਟਰ ਸੂਚੀ ‘ਚ ਲਗਭਗ 56,000 ਵੋਟਰਾਂ ਦੀ ਕਮੀ ਦਰਜ




