Kullu Road Accident

Kullu News: ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਡੂੰਘੀ ਖਾਈ ‘ਚ ਡਿੱਗੀ, 4 ਜਣਿਆਂ ਦੀ ਮੌ.ਤ

ਹਿਮਾਚਲ ਪ੍ਰਦੇਸ਼, 22 ਸਤੰਬਰ 2026: Kullu Road Accident: ਮੰਗਲਵਾਰ ਸਵੇਰੇ ਕੁੱਲੂ ਜ਼ਿਲ੍ਹੇ ਦੇ ਆਨੀ ਸਬ-ਡਿਵੀਜ਼ਨ ‘ਚ ਇੱਕ ਭਿਆਨਕ ਸੜਕ ਹਾਦਸੇ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਹੁੰਡਈ ਐਕਸਟੇਰਾ ਕਾਰ, ਨੰਬਰ HP 35 9123, ਨੈਸ਼ਨਲ ਹਾਈਵੇਅ 305 ‘ਤੇ ਹਰੀਪੁਰ-ਨਾਗਨ ਖੇਤਰ ‘ਚ ਦੁਪਹਿਰ 3:30 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਸਵਾਰ ਵਿਅਕਤੀ ਕੁਮਾਰਸੈਨ ਦੇ ਬੜਾਗਾਓਂ ‘ਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।

ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਜ਼ਖਮੀ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਸਮੇਂ ਕਾਰ ‘ਚ ਲਗਭਗ ਪੰਜ ਜਣੇ ਸਵਾਰ ਸਨ। ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਪ੍ਰਸ਼ਾਸਨਿਕ, ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ। ਘਟਨਾ ਸਥਾਨ ‘ਤੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ, ਅਤੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ, ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਮ੍ਰਿਤਕਾਂ ਦੀ ਪਛਾਣ ਰਾਹੁਲ ਰਾਣਾ ਪੁੱਤਰ ਜਗਦੀਸ਼, ਵਿਕਾਸ ਉਰਫ਼ ਵਿੱਕੀ ਪੁੱਤਰ ਹੀਰਾ ਸਿੰਘ, ਗੁੰਜਨ ਪੁੱਤਰ ਰਾਮ ਪ੍ਰਕਾਸ਼ ਅਤੇ ਬਾਲਕ੍ਰਿਸ਼ਨ ਪੁੱਤਰ ਧਿਕ ਰਾਮ ਵਜੋਂ ਹੋਈ ਹੈ। ਚਾਰੇ ਮ੍ਰਿਤਕ ਆਨੀ ਸਬ-ਡਿਵੀਜ਼ਨ ਦੇ ਜਾਬੋ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਿਵੇਂ ਹੀ ਹਾਦਸੇ ਦੀ ਖ਼ਬਰ ਪਿੰਡ ਪਹੁੰਚੀ, ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ‘ਚ ਸੋਗ ਦੀ ਲਹਿਰ ਦੌੜ ਗਈ।

Read More: ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦਾ ਕਹਿਰ, 63 ਸੜਕਾਂ ਬੰਦ ਤੇ 286 ਜਣਿਆਂ ਦੀ ਗਈ ਜਾਨ

ਵਿਦੇਸ਼

Scroll to Top