ਸਪੋਰਟਸ, 08 ਸਤੰਬਰ 2026: Delhi buildings collapse: ਦਿੱਲੀ ‘ਚ ਸੱਤਿਆ ਨਿਕੇਤਨ ਦੀ ਇਮਾਰਤ ਢਹਿਣ ਤੋਂ ਬਾਅਦ, ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਨੇ ਦਿੱਲੀ ਭਰ ਦੀਆਂ ਇਮਾਰਤਾਂ ਦਾ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ। ਐਮ.ਸੀ.ਡੀ. ਨੇ ਸਾਰੇ ਜ਼ੋਨਾਂ ਦੇ ਕਾਰਜਕਾਰੀ ਇੰਜੀਨੀਅਰਾਂ (ਇਮਾਰਤਾਂ) ਨੂੰ ਆਪਣੇ ਖੇਤਰਾਂ ‘ਚ ਇਮਾਰਤਾਂ ਦਾ ਨਿਰੀਖਣ ਕਰਨ ਅਤੇ 10 ਸਤੰਬਰ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਹ ਹੁਕਮ ਐਤਵਾਰ ਨੂੰ ਸੱਤਿਆ ਨਿਕੇਤਨ ‘ਚ ਇੱਕ ਇਮਾਰਤ ਢਹਿਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ, ਜਿਸ ਘਟਨਾ ‘ਚ 7 ਜਣੇ ਮਾਰੇ ਗਏ ਸਨ ਅਤੇ ਛੇ ਜ਼ਖਮੀ ਹੋਏ ਸਨ।
ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ 10 ਦਿਨਾਂ ਦੇ ਅੰਦਰ ਦਿੱਲੀ ਹਾਈ ਕੋਰਟ ‘ਚ ਦਾਇਰ ਕੀਤੇ ਜਾਣ ਵਾਲੇ ਹਲਫ਼ਨਾਮੇ ‘ਚ ਸ਼ਾਮਲ ਕੀਤਾ ਜਾਵੇਗਾ। ਸੁਣਵਾਈ 25 ਸਤੰਬਰ ਨੂੰ ਹੋਵੇਗੀ। ਐਮ.ਸੀ.ਡੀ. ਦੇ ਅਨੁਸਾਰ, ਇਸ ਸਾਲ ਦੇ ਸ਼ੁਰੂ ‘ਚ ਕੀਤੇ ਗਏ ਇੱਕ ਸਰਵੇਖਣ ‘ਚ 2,784,286 ਇਮਾਰਤਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ‘ਚੋਂ ਸਿਰਫ਼ 19 ਹੀ ਖ਼ਤਰਨਾਕ ਪਾਈਆਂ ਗਈਆਂ ਸਨ।
ਪੁਲਿਸ ਦੇ ਮੁਤਾਬਕ, ਸੱਤਿਆ ਨਿਕੇਤਨ ‘ਚ ਪੰਜ ਮੰਜ਼ਿਲਾ ਇਮਾਰਤ ਢਹਿਣ ਦੇ ਸਬੰਧ ‘ਚ ਜਾਇਦਾਦ ਮਾਲਕ ਉਰਮਿਲਾ ਗੁਪਤਾ, ਉਸਦੇ ਪਤੀ ਹਰੀਰਾਮ ਗੁਪਤਾ ਅਤੇ ਪੁੱਤਰ ਮਹੇਸ਼ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਾਇਦਾਦ ਉਰਮਿਲਾ ਗੁਪਤਾ ਦੇ ਨਾਮ ‘ਤੇ ਰਜਿਸਟਰਡ ਸੀ, ਪਰ ਇਸਦਾ ਪ੍ਰਬੰਧਨ ਅਤੇ ਸੰਚਾਲਨ ਉਸਦੇ ਪਤੀ ਅਤੇ ਪੁੱਤਰ ਦੁਆਰਾ ਕੀਤਾ ਗਿਆ ਸੀ।
ਤਿੰਨਾਂ ਨੂੰ ਸੋਮਵਾਰ ਰਾਤ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ। ਜਸਟਿਸ ਭਵਿਆ ਖਰਲ ਨੇ ਹਰੀਰਾਮ ਅਤੇ ਉਰਮਿਲਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ, ਜਦੋਂ ਕਿ ਮਹੇਸ਼ ਨੂੰ ਦੋ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ।
ਪੁਲਿਸ ਨੇ ਪੀਜੀ ਸੰਚਾਲਕਾਂ ਅਤੇ ਲੇਬਰ ਠੇਕੇਦਾਰ ਨੂੰ ਫੜਨ ਲਈ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਮ੍ਰਿਤਕਾਂ ‘ਚ ਅਭਿਸ਼ੇਕ ਕੁਮਾਰ, ਅਰਪਿਤ ਜਾਜ, ਯੁਵਰਾਜ ਸੋਨੀ, ਪਵਨ ਕੁਮਾਰ, ਸੁਰੇਂਦਰ ਸਿੰਘ, ਅਕਸ਼ਤ ਸਿੰਘ ਅਤੇ ਪਰਮ ਲਾਲ ਕੋਰੀ ਸ਼ਾਮਲ ਹਨ। ਸੱਤਿਆ ਨਿਕੇਤਨ ਵਿਖੇ 28 ਘੰਟੇ ਚੱਲਿਆ ਬਚਾਅ ਕਾਰਜ ਸੋਮਵਾਰ ਸ਼ਾਮ ਨੂੰ ਸਮਾਪਤ ਹੋਇਆ। 12 ਜਣਿਆਂ ਨੂੰ ਮਲਬੇ ‘ਚੋਂ ਕੱਢਿਆ ਗਿਆ। ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
Read More: Delhi Building Collapse: ਦਿੱਲੀ ਹੋਸਟਲ ਦਾ ਮਾਲਕ ਰਾਜਸਥਾਨ ‘ਚ ਗ੍ਰਿਫਤਾਰ, ਹੁਣ ਤੱਕ 7 ਮੌ.ਤਾਂ




