Delhi Building Collapse

Delhi Building Collapse: ਦਿੱਲੀ ਹੋਸਟਲ ਦਾ ਮਾਲਕ ਰਾਜਸਥਾਨ ‘ਚ ਗ੍ਰਿਫਤਾਰ, ਹੁਣ ਤੱਕ 7 ਮੌ.ਤਾਂ

ਦਿੱਲੀ, 07 ਸਤੰਬਰ 2026: Delhi Building Collapse: ਦਿੱਲੀ ਹੋਸਟਲ ਦੇ ਮਾਲਕ ਹਰੀਰਾਮ ਬਾਂਸਲ ਨੂੰ ਰਾਜਸਥਾਨ ਦੇ ਭਿਵਾੜੀ ‘ਚ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਨੇ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ।

ਇਸ ਹਾਦਸੇ ‘ਚ ਹੁਣ ਤੱਕ 7 ਜਣਿਆਂ ਦੀ ਮੌਤ ਹੋ ਗਈ ਹੈ। ਬਚਾਅ ਟੀਮਾਂ ਨੇ ਸੋਮਵਾਰ ਸਵੇਰੇ ਮਲਬੇ ‘ਚੋਂ ਇੱਕ ਹੋਰ ਲਾਸ਼ ਬਰਾਮਦ ਕੀਤੀ। ਬਾਰਾਂ ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ‘ਚੋਂ ਪੰਜ ਦੀ ਹਾਲਤ ਗੰਭੀਰ ਹੈ। ਕੁਝ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖਦਸ਼ਾ ਹੈ।

ਹੋਸਟਲ ਹਾਦਸਾ ਐਤਵਾਰ ਦੁਪਹਿਰ ਲਗਭਗ 1:30 ਵਜੇ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਨੇੜੇ ਸੱਤਿਆ ਨਿਕੇਤਨ ‘ਚ ਵਾਪਰਿਆ। ਹੋਸਟਲ ਇੱਕ ਪੰਜ ਮੰਜ਼ਿਲਾ ਇਮਾਰਤ ‘ਚ ਸਥਿਤ ਸੀ, ਜੋ ਲਗਭਗ 40 ਸਾਲ ਪੁਰਾਣੀ ਸੀ। ਦਿੱਲੀ ਨਗਰ ਨਿਗਮ (MCD) ਦੇ ਰਿਕਾਰਡ ‘ਚ ਇਮਾਰਤ ਨੂੰ ਖਤਰਨਾਕ ਨਹੀਂ ਐਲਾਨਿਆ ਗਿਆ ਸੀ।

ਸਥਾਨਕ ਲੋਕਾਂ ਦੇ ਮੁਤਾਬਕ, ਇਮਾਰਤ ਦੇ ਬੇਸਮੈਂਟ ‘ਚ ਪਿਛਲੇ ਸੱਤ ਦਿਨਾਂ ਤੋਂ ਢਾਹੁਣ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਪਹਿਲਾਂ ਹੀ ਕਮਜ਼ੋਰ ਸੀ ਅਤੇ ਪਾਣੀ ਨਾਲ ਭਰਿਆ ਹੋਇਆ ਸੀ। ਖੁਦਾਈ ਦੌਰਾਨ, ਇੱਕ ਥੰਮ੍ਹ ਖਿਸਕ ਗਿਆ, ਜਿਸ ਕਾਰਨ ਪੂਰੀ ਇਮਾਰਤ ਢਹਿ ਗਈ। ਹਾਦਸੇ ਸਮੇਂ ਉੱਥੇ ਕੰਮ ਕਰ ਰਹੇ ਕਾਮੇ ਵੀ ਮਲਬੇ ਹੇਠ ਦੱਬ ਗਏ।

Read More: ਇਮਾਰਤ ਡਿੱਗਣ ਕਾਰਨ ਵਾਪਰੇ ਹਾਦਸੇ ਦੇ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ: CM ਰੇਖਾ ਗੁਪਤਾ

ਵਿਦੇਸ਼

Scroll to Top