arrest 6 suspects in Shopian

ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੇ 6 ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖੀਰਾ ਬਰਾਮਦ

ਜੰਮੂ-ਕਸ਼ਮੀਰ, 25 ਅਗਸਤ 2026: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੇ ਸੋਮਵਾਰ ਰਾਤ ਨੂੰ ਇੱਕ ਤਲਾਸ਼ੀ ਮੁਹਿੰਮ ਦੌਰਾਨ ਛੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਕੋਲੋਂ ਦੋ ਹੈਂਡ ਗ੍ਰਨੇਡ ਅਤੇ ਪੰਜ ਹਿਜ਼ਬੁਲ ਮੁਜਾਹਿਦੀਨ ਪੋਸਟਰ ਬਰਾਮਦ ਕੀਤੇ ਹਨ।

ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਯਰਵਾਨ ਜੰਗਲ ‘ਚ ਇੱਕ ਤਲਾਸ਼ੀ ਮੁਹਿੰਮ ਦੌਰਾਨ ਦੋ ਸ਼ੱਕੀਆਂ ਮੱਦਦਗਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਇੱਕ ਪਿਸਤੌਲ, 12 ਕਾਰਤੂਸ ਅਤੇ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ। ਸੁਰੱਖਿਆ ਏਜੰਸੀਆਂ ਹਥਿਆਰਾਂ ਦੇ ਸਰੋਤ ਅਤੇ ਅੱਤਵਾਦੀ ਨੈੱਟਵਰਕ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ, ਸੁਰੱਖਿਆ ਬਲਾਂ ਨੇ ਸੋਮਵਾਰ ਰਾਤ ਨੂੰ ਸੋਪੋਰ ਦੇ ਮੰਜਸੀਰ ਖੇਤਰ ‘ਚ ਇੱਕ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਬਰਾਮਦ ਕੀਤੇ ਸਨ। ਅਧਿਕਾਰੀਆਂ ਦੇ ਮੁਤਾਬਕ, ਇੱਕ ਛੱਡੇ ਹੋਏ ਘਰ ਤੋਂ ਇੱਕ AK-47 ਰਾਈਫਲ, ਤਿੰਨ ਮੈਗਜ਼ੀਨ, 72 ਕਾਰਤੂਸ, ਚਾਰ ਹੈਂਡ ਗ੍ਰਨੇਡ ਅਤੇ ਇੱਕ IED ਬਰਾਮਦ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।

Read More: POK ਦੀ ਹਾਲਤ ਦੇਖ ਕੇ ਦੁੱਖ ਹੁੰਦਾ ਹੈ, ਉਹ ਸਾਡਾ ਹਿੱਸਾ ਹੈ: CM ਉਮਰ ਅਬਦੁੱਲਾ

ਵਿਦੇਸ਼

Scroll to Top