ਰਾਜਪੁਰਾ ‘ਚ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਰਿਹਾ ਪੂਰਨ ਅਸਰ, ਬਾਜ਼ਾਰ ਬੰਦ

ਰਾਜਪੁਰਾ 21 ਅਗਸਤ 2026: ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਅਸਰ ਘਨੌਰ ਵਿੱਚ ਵੀ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਇਸ ਬੰਦ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ 9.30 ਵਜੇ ਤੱਕ ਰਾਜਪੁਰਾ (rajpura) ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ ਅਤੇ ਕਿਸੇ ਵੀ ਥਾਂ ‘ਤੇ ਕੋਈ ਦੁਕਾਨ ਨਹੀਂ ਖੁੱਲ੍ਹੀ। ਇਸੇ ਤਰ੍ਹਾਂ ਘਨੌਰ ਦੇ ਬਾਜ਼ਾਰ ਦੇ ਵਿੱਚ ਦੁਕਾਨਾਂ ਖੁੱਲੀਆਂ ਹੋਈਆਂ ਨਜ਼ਰ ਆਈਆਂ।

ਕੌਮੀ ਇਨਸਾਫ਼ ਮੋਰਚੇ ਦੀ ਇਸ ਅਪੀਲ ਤਹਿਤ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਵਪਾਰਕ ਅਤੇ ਨਿੱਜੀ ਸੇਵਾਵਾਂ ਨੂੰ ਬੰਦ ਰੱਖਿਆ ਗਿਆ ਹੈ, ਜਦਕਿ ਐਮਰਜੈਂਸੀ ਸੇਵਾਵਾਂ ਇਸ ਬੰਦ ਤੋਂ ਪੂਰੀ ਤਰ੍ਹਾਂ ਮੁਕਤ ਰਹੀਆਂ ਹਨ। ਘਨੌਰ ਦੇ ਦੁકાਨਦਾਰਾਂ ਅਤੇ ਵਪਾਰੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਇਸ ਸੰਘਰਸ਼ ਨੂੰ ਆਪਣਾ ਭਰਵਾਂ ਸਮਰਥਨ ਦਿੰਦਿਆਂ ਸਵੇਰ ਦੇ ਸਮੇਂ ਆਪਣੇ ਕਾਰੋਬਾਰ ਬੰਦ ਰੱਖ ਕੇ ਇਸ ਸੱਦੇ ਨੂੰ ਕਾਮਯਾਬ ਬਣਾਇਆ।

Read More: ਪੰਜਾਬ ਬੰਦ, ਕਈ ਪ੍ਰਾਈਵੇਟ ਸਕੂਲ ਆਵਾਜਾਈ ਬੰਦ

ਵਿਦੇਸ਼

Scroll to Top