19 ਅਗਸਤ 2026: ਸਾਬਕਾ ਮੰਤਰੀ ਚੇਤਨ ਸਿੰਘ ਜੌੜਮਾਜਰਾ ਦੇ ਨਜਦੀਕੀ ਦਾ ਕਤਲ ਕਰ ਦਿੱਤਾ ਗਿਆ ਹੈ, ਦੱਸ ਦੇਈਏ ਕਿ ਮੋਹਾਲੀ ਦੇ ਸੈਕਟਰ- 87 ਵਿਖੇ ਓਲ੍ਡ ਫਾਰਮ ਹਾਊਸ ਦੇ ਮਾਲਿਕ ਪ੍ਰਾਪਰਟੀ ਡੀਲਰ ਅਮਨਦੀਪ ਸਿੰਘ ਭੰਗੂ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ।
ਉਥੇ ਹੀ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਉਸਦੇ ਸਾਲ਼ੇ ਨੇ ਹੀ ਦੋਸਤ ਨਾਲ ਮਿਲਕੇ ਇਸਵਾਰਦਾਤ ਨੂੰ ਅੰਜਾਮ ਦਿੱਤਾ ਹੈ , ਉਥੇ ਹੀ ਥਾਣਾ ਸੋਹਾਣਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਮਨਦੀਪ ਦੀ ਸ਼ਿਕਾਇਤ ‘ਤੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ। ਅਮਨਦੀਪ ਭੰਗੂ ਸਾਬਕਾ ਮੰਤਰੀ ਚੇਤਨ ਸਿੰਘ ਜੌੜਮਾਜਰਾ ਦੇ ਅਤਿ ਨਜਦੀਕੀ ਮਿੱਤਰ ਸਨ।
Read more: ਅੰਮ੍ਰਿਤਪਾਲ ਮਹਿਰੋਂ ਨੂੰ ਅਦਾਲਤ ‘ਚ ਮੁੜ ਕੀਤਾ ਪੇਸ਼




