ਦੇਸ਼, 12 ਅਗਸਤ 2026: ਰਸੋਈ ਤੋਂ ਲੈ ਕੇ ਤੁਹਾਡੀ ਜੇਬ ਤੱਕ, ਮਹਿੰਗਾਈ ਦਾ ਦਬਾਅ ਇੱਕ ਵਾਰ ਫਿਰ ਵਧਦਾ ਜਾਪਦਾ ਹੈ। ਭਾਰਤੀ ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਤਾਜ਼ਾ ਆਰਥਿਕ ਅੰਕੜਿਆਂ ਨੇ ਆਮ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ (CPI) ਜੁਲਾਈ ‘ਚ ਵਧ ਕੇ 4.45% ਹੋ ਗਈ, ਜੋ ਪਿਛਲੇ ਮਹੀਨੇ, ਜੂਨ ‘ਚ 4.38% ਸੀ।
ਜਦੋਂ ਕਿ ਇਹ ਅੰਕੜਾ ਅਰਥਸ਼ਾਸਤਰੀਆਂ ਦੇ 4.50% ਦੇ ਅਨੁਮਾਨਾਂ ਤੋਂ ਥੋੜ੍ਹਾ ਘੱਟ ਹੈ, ਇਹ ਅਜੇ ਵੀ ਭਾਰਤੀ ਰਿਜ਼ਰਵ ਬੈਂਕ (RBI) ਦੇ 4% ਦੇ ਟੀਚੇ ਤੋਂ ਲਗਾਤਾਰ ਉੱਪਰ ਹੈ। ਇਸ ਸਾਲ ਨਵੀਂ ਖਪਤਕਾਰ ਕੀਮਤ ਸੂਚਕਾਂਕ (CPI) ਲੜੀ ਅਤੇ ਨਵੀਂ ਕੰਜਸਪ੍ਸ਼ਨ ਵਾਸਕੇਟ ਨੂੰ ਅਪਣਾਉਣ ਤੋਂ ਬਾਅਦ ਇਹ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ।
ਇਸ ਵਾਧੇ ਪਿੱਛੇ ਸਭ ਤੋਂ ਵੱਡਾ ਕਾਰਨ ਖਾਣ-ਪੀਣ ਦੀਆਂ ਵਸਤੂਆਂ ਦੀਆਂ ਉੱਚੀਆਂ ਕੀਮਤਾਂ ਹਨ, ਜਿਨ੍ਹਾਂ ਨੇ ਆਮ ਲੋਕਾਂ ਦੇ ਬਜਟ ਨੂੰ ਪ੍ਰਭਾਵਿਤ ਕੀਤਾ ਹੈ। ਖਪਤਕਾਰ ਖੁਰਾਕ ਕੀਮਤ ਸੂਚਕਾਂਕ (CFPI) ਜੂਨ ‘ਚ 5.32% ਤੋਂ ਵਧ ਕੇ ਜੁਲਾਈ ‘ਚ 5.52% ਹੋ ਗਿਆ ਹੈ। ਚਿੰਤਾ ਦੀ ਗੱਲ ਹੈ ਕਿ ਪੇਂਡੂ ਵਸਨੀਕ ਸ਼ਹਿਰੀ ਨਿਵਾਸੀਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅੰਕੜਿਆਂ ਮੁਤਾਬਕ, ਪੇਂਡੂ ਖੇਤਰਾਂ ‘ਚ ਖੁਰਾਕੀ ਮਹਿੰਗਾਈ 5.79% ਸੀ, ਜਦੋਂ ਕਿ ਸ਼ਹਿਰੀ ਖੇਤਰਾਂ ‘ਚ ਇਹ 5.05% ‘ਤੇ ਥੋੜ੍ਹੀ ਘੱਟ ਸੀ।
ਕਿਹੜੀਆਂ ਸਬਜ਼ੀਆਂ ਨੇ ਰਸੋਈ ਬਜਟ ਨੂੰ ਕੀਤਾ ਪ੍ਰਭਾਵਿਤ
ਜੇਕਰ ਤੁਸੀਂ ਸਬਜ਼ੀ ਮੰਡੀ ਜਾ ਰਹੇ ਹੋ, ਤਾਂ ਕੁਝ ਮਸਾਲਿਆਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਤੁਹਾਨੂੰ ਹੈਰਾਨ ਕਰ ਸਕਦੀਆਂ ਹਨ। ਪਿਆਜ਼ ਦੀ ਮਹਿੰਗਾਈ ਦਰ ਜੂਨ ‘ਚ 4.73% ਤੋਂ ਵਧ ਕੇ ਜੁਲਾਈ ‘ਚ 22.54% ਹੋ ਗਈ ਹੈ। ਲਸਣ ਦੀ ਮਹਿੰਗਾਈ ਦਰ ਵੀ 17.93% ਤੋਂ ਵਧ ਕੇ 35.36% ਹੋ ਗਈ ਹੈ।
ਇਸਦੇ ਨਾਲ ਹੀ ਅਦਰਕ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ; ਇਸਦੀ ਮਹਿੰਗਾਈ ਦਰ 50.41% ਤੋਂ ਵਧ ਕੇ ਹੈਰਾਨ ਕਰਨ ਵਾਲੀ 83.62% ਹੋ ਗਈ ਹੈ।
ਹਾਲਾਂਕਿ, ਇਸ ਵਿਆਪਕ ਵਾਧੇ ਦੇ ਵਿਚਕਾਰ, ਕੁਝ ਸਬਜ਼ੀਆਂ ਦੀਆਂ ਕੀਮਤਾਂ ‘ਚ ਵੀ ਗਿਰਾਵਟ ਆਈ, ਜਿਸ ਨਾਲ ਕੁਝ ਰਾਹਤ ਮਿਲੀ। ਪਿਛਲੇ ਸਾਲ ਦੇ ਮੁਕਾਬਲੇ ਆਲੂ ਦੀਆਂ ਕੀਮਤਾਂ ‘ਚ 16.56% ਦੀ ਗਿਰਾਵਟ ਆਈ। ਭਿੰਡੀ ਦੀਆਂ ਕੀਮਤਾਂ ‘ਚ 5.52% ਦੀ ਗਿਰਾਵਟ ਆਈ, ਜਦੋਂ ਕਿ ਮਟਰ (-5.27%) ਅਤੇ ਟਮਾਟਰ (-4.59%) ਵੀ ਸਸਤੇ ਹੋ ਗਏ।
Read More: CM ਨਾਇਬ ਸਿੰਘ ਸੈਣੀ ਆਜ਼ਾਦੀ ਦਿਵਸ ਮੌਕੇ ਹਾਂਸੀ ‘ਚ ਲਹਿਰਾਉਣਗੇ ਰਾਸ਼ਟਰੀ ਝੰਡਾ




