ਕਰਨਾਟਕ, 12 ਅਗਸਤ 2026: ਕਰਨਾਟਕ ਫੂਡ ਸੇਫਟੀ ਕਮਿਸ਼ਨਰ ਦੇ ਦਫ਼ਤਰ ਨੇ ਸੂਬੇ ‘ਚ ਤੰਬਾਕੂ ਅਤੇ ਨਿਕੋਟੀਨ ਵਾਲੇ ਗੁਟਖਾ ਅਤੇ ਪਾਨ ਮਸਾਲੇ ਦੇ ਨਿਰਮਾਣ, ਸਟੋਰੇਜ, ਵੰਡ, ਆਵਾਜਾਈ ਅਤੇ ਵਿਕਰੀ ‘ਤੇ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਜਨਤਕ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।
ਇਹ ਹੁਕਮ ਅਜਿਹੇ ਉਤਪਾਦਾਂ ਦੀ ਕਿਸੇ ਵੀ ਸਪਲਾਈ ਜਾਂ ਵਿਕਰੀ ‘ਤੇ ਪਾਬੰਦੀ ਲਗਾਉਂਦਾ ਹੈ। ਫੂਡ ਸੇਫਟੀ ਵਿਭਾਗ ਨੇ ਸਬੰਧਤ ਕਾਰੋਬਾਰਾਂ ਨੂੰ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦਾ ਉਦੇਸ਼ ਤੰਬਾਕੂ ਅਤੇ ਨਿਕੋਟੀਨ ਦੀ ਖਪਤ ਨਾਲ ਜੁੜੇ ਸਿਹਤ ਜੋਖਮਾਂ ਨੂੰ ਘਟਾਉਣਾ ਹੈ। ਉਲੰਘਣਾ ਕਰਨ ਵਾਲਿਆਂ ਨੂੰ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Read More: ਹਿਮਾਚਲ ਪ੍ਰਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਲੋਕਾਂ ‘ਚ ਰੋਸ




