Abhishek Porel

ਕ੍ਰਿਕਟਰ ਅਭਿਸ਼ੇਕ ਪੋਰੇਲ ‘ਤੇ ਬ.ਲਾ.ਤ.ਕਾ.ਰ ਦੇ ਦੋਸ਼, ਕੋਲਕਾਤਾ ਹਾਈ ਕੋਰਟ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ

ਸਪੋਰਟਸ, 21 ਜੁਲਾਈ 2026: ਕੋਲਕਾਤਾ ਹਾਈ ਕੋਰਟ ਨੇ ਬਲਾਤਕਾਰ ਦੇ ਇੱਕ ਮਾਮਲੇ ‘ਚ ਆਈਪੀਐਲ ਕ੍ਰਿਕਟਰ ਅਭਿਸ਼ੇਕ ਪੋਰੇਲ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪੁਲਿਸ ਨੂੰ ਅਭਿਸ਼ੇਕ ਦੇ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਕਥਿਤ ਨਿੱਜੀ ਫੋਟੋਆਂ ਅਤੇ ਵੀਡੀਓਜ਼ ਨੂੰ ਸਾਂਝਾ ਕਰਨ ਤੋਂ ਰੋਕਿਆ ਜਾ ਸਕੇ।

ਬੰਗਾਲ ਦੇ ਕ੍ਰਿਕਟਰ ਅਭਿਸ਼ੇਕ ਪੋਰੇਲ ‘ਤੇ ਇੱਕ ਔਰਤ ਨੇ ਵਿਆਹ ਦੇ ਵਾਅਦੇ ‘ਤੇ ਉਸ ਨਾਲ ਸਬੰਧ ਬਣਾਉਣ ਅਤੇ ਉਨ੍ਹਾਂ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰਨ ਦਾ ਦੋਸ਼ ਲਗਾਇਆ ਹੈ। ਕ੍ਰਿਕਟਰ ‘ਤੇ ਧਮਕੀਆਂ ਦੇਣ ਦਾ ਵੀ ਦੋਸ਼ ਹੈ।

23 ਸਾਲਾ ਅਭਿਸ਼ੇਕ ਇੱਕ ਵਿਕਟਕੀਪਰ-ਬੱਲੇਬਾਜ਼ ਹੈ। ਉਨ੍ਹਾਂ ਨੇ ਬੰਗਾਲ ਲਈ 116 ਅਤੇ ਆਈਪੀਐਲ ਟੀਮ ਦਿੱਲੀ ਕੈਪੀਟਲਜ਼ ਲਈ 35 ਮੈਚ ਖੇਡੇ ਹਨ। ਦਿੱਲੀ ਨੇ ਉਸਨੂੰ ₹4 ਕਰੋੜ ‘ਚ ਰਿਟੇਨ ਕੀਤਾ।

ਸ਼ਿਕਾਇਤ ਦੇ ਮੁਤਾਬਕ, ਅਭਿਸ਼ੇਕ ਪੋਰੇਲ ਜਨਵਰੀ 2023 ‘ਚ ਔਰਤ ਨੂੰ ਮਿਲਿਆ ਸੀ। ਔਰਤ ਦਾ ਦੋਸ਼ ਹੈ ਕਿ ਪੋਰੇਲ ਉਸਨੂੰ ਮੰਕੁੰਡੂ ‘ਚ ਆਪਣੇ ਫਲੈਟ ‘ਚ ਲੈ ਗਿਆ ਅਤੇ ਵਿਆਹ ਦੇ ਵਾਅਦੇ ਤਹਿਤ ਉਸ ਨਾਲ ਸਰੀਰਕ ਸਬੰਧ ਬਣਾਏ। ਬਾਅਦ ‘ਚ ਉਸਨੂੰ ਪਤਾ ਲੱਗਾ ਕਿ ਮੁਲਜ਼ਮ ਦੇ ਹੋਰ ਔਰਤਾਂ ਨਾਲ ਵੀ ਕਥਿਤ ਸਬੰਧ ਸਨ।

ਕ੍ਰਿਕਟਰ ਅਭਿਸ਼ੇਕ ਪੋਰੇਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸਦੇ ਖ਼ਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ, ਤਾਂ ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਇਹ ਮਾਮਲਾ 23 ਜੂਨ, 2026 ਨੂੰ ਮੋਗਰਾ ਪੁਲਿਸ ਸਟੇਸ਼ਨ ‘ਚ ਦਰਜ ਕੀਤਾ ਗਿਆ ਸੀ।

Read More: ICC ਵੱਲੋਂ ‘ਪਲੇਅਰ ਆਫ ਦ ਮੰਥ’ ਦੇ ਪੁਰਸਕਾਰਾਂ ਦਾ ਐਲਾਨ

ਵਿਦੇਸ਼

Scroll to Top