ਮਾਨਸੂਨ ਸੈਸ਼ਨ 2026

20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ‘ਚ 7 ਬਿੱਲ ਕੀਤੇ ਜਾਣਗੇ ਪੇਸ਼

ਦੇਸ਼, 17 ਜੁਲਾਈ, 2026: ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਲਈ ਏਜੰਡੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ, ਲੋਕ ਸਭਾ ‘ਚ ਸੱਤ ਬਿੱਲ ਪੇਸ਼ ਕੀਤੇ ਜਾਣਗੇ। ਇਨ੍ਹਾਂ ‘ਚ ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਯੋਗਦਾਨ ਐਕਟ ‘ਚ ਸੋਧਾਂ ਨਾਲ ਸਬੰਧਤ ਬਿੱਲ ਸ਼ਾਮਲ ਹਨ। ਬਿੱਲਾਂ ਦੀ ਅਸਥਾਈ ਸੂਚੀ ‘ਚ ਇਸ ਵੇਲੇ ਕਿਸੇ ਵੀ ਸੰਵਿਧਾਨਕ ਸੋਧ ਬਿੱਲ ਦਾ ਜ਼ਿਕਰ ਨਹੀਂ ਹੈ,ਜਿਵੇਂ ਕਿ ਹੱਦਬੰਦੀ ਅਤੇ ਔਰਤਾਂ ਲਈ ਸੋਧਾਂ।

13 ਅਗਸਤ ਤੱਕ ਚੱਲਣ ਵਾਲੇ ਮਾਨਸੂਨ ਸੈਸ਼ਨ ਵਿੱਚ, ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੀਟ-ਯੂਜੀ ਪੇਪਰ ਲੀਕ, ਹੋਰ ਭਰਤੀ ਪ੍ਰੀਖਿਆਵਾਂ ‘ਚ ਬੇਨਿਯਮੀਆਂ, ਅਯੋਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਅਤੇ ਵਿਦੇਸ਼ ਨੀਤੀ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ।

ਸੱਤ ਬਿੱਲਾਂ ‘ਚੋਂ ਦੋ, ਵਿਦੇਸ਼ੀ ਯੋਗਦਾਨ (FCRA) ਅਤੇ ਵਿਕਾਸਸ਼ੀਲ ਭਾਰਤ ਸਿੱਖਿਆ ਫਾਊਂਡੇਸ਼ਨ, ਪੁਰਾਣੇ ਹਨ। ਵਿਦੇਸ਼ੀ ਯੋਗਦਾਨ ਬਿੱਲ 25 ਮਾਰਚ, 2026 ਨੂੰ ਲੋਕ ਸਭਾ ‘ਚ ਅਤੇ ਸਿੱਖਿਆ ਫਾਊਂਡੇਸ਼ਨ ਬਿੱਲ 15 ਦਸੰਬਰ, 2025 ਨੂੰ ਪੇਸ਼ ਕੀਤਾ ਗਿਆ ਸੀ। ਸਿੱਖਿਆ ਬਿੱਲ ਨੂੰ ਇੱਕ ਸੰਯੁਕਤ ਕਮੇਟੀ ਨੂੰ ਭੇਜਿਆ ਗਿਆ ਸੀ।

ਆਮਦਨ ਕਰ ਬਿੱਲ, 2026, ਅਤੇ ਸੁਪਰੀਮ ਕੋਰਟ ‘ਚ ਜੱਜਾਂ ਦੀ ਗਿਣਤੀ ਵਧਾਉਣ ਵਾਲਾ ਬਿੱਲ ਆਰਡੀਨੈਂਸਾਂ ਦੀ ਥਾਂ ਲੈਣਗੇ। ਜਨਮ ਅਤੇ ਮੌਤ, ਵੰਦੇ ਮਾਤਰਮ ਦੇ ਅਪਮਾਨ ਅਤੇ ਐਮਐਸਐਮਈ ਨਾਲ ਸਬੰਧਤ ਤਿੰਨ ਬਿੱਲ ਪਹਿਲੀ ਵਾਰ ਪੇਸ਼ ਕੀਤੇ ਜਾਣਗੇ।

Read More: ਅਨੁਰਾਗ ਕੁਮਾਰ ਦਿੱਲੀ ਪੁਲਿਸ ਦੇ ਨਵੇਂ ਪੁਲਿਸ ਕਮਿਸ਼ਨਰ ਬਣੇ

ਵਿਦੇਸ਼

Scroll to Top