371 ਹਾਈਟੈੱਕ ਐਂਬੂਲੈਂਸ

ਪੰਜਾਬ ‘ਚ 371 ਹਾਈਟੈੱਕ ਐਂਬੂਲੈਂਸਾਂ ਨਾਲ ਮਜ਼ਬੂਤ ਹੋਈ ਐਮਰਜੈਂਸੀ ਸੇਵਾ

ਪੰਜਾਬ ‘ਚ 371 ਹਾਈਟੈੱਕ ਐਂਬੂਲੈਂਸਾਂ ਨਾਲ ਮਜ਼ਬੂਤ ਹੋਈ ਐਮਰਜੈਂਸੀ ਸੇਵਾ
ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਲੋਕਾਂ ਲਈ ਬਣੀ ਵਰਦਾਨ

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ‘ਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਹਨ| ਸਰਕਾਰ ਦੇ ਐਮਰਜੈਂਸੀ ਐਂਬੂਲੈਂਸ ਫਲੀਟ ‘ਚ 371 ਅਤਿ-ਆਧੁਨਿਕ ਐਂਬੂਲੈਂਸਾਂ ਕਾਰਜਸ਼ੀਲ ਹਨ| ਜਿਸ ਨਾਲ ਜੀਵਨ ਰੱਖਿਅਕ ਸਮਰੱਥਾਵਾਂ ‘ਚ ਕਾਫ਼ੀ ਵਾਧਾ ਹੋਇਆ ਹੈ|

ਇਹ 371 ਅਤਿ-ਆਧੁਨਿਕ ਐਂਬੂਲੈਂਸਾਂ ਆਧੁਨਿਕ ਡਾਕਟਰੀ ਸਹੂਲਤਾਂ ਨਾਲ ਲੈਸ ਹਨ| ਮਾਨ ਸਰਕਾਰ ਵੱਲੋਂ ਐਮਰਜੈਂਸੀ ਸੇਵਾਵਾਂ ਲਈ 108 ਅਤੇ 112 ਹੈਲਪਲਾਈਨ ਨੰਬਰ ‘ਤੇ ਮੁਫ਼ਤ ਐਂਬੂਲੈਂਸ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ| ਇਹ ਐਂਬੂਲੈਂਸਾਂ ਕਿਸੇ ਵੀ ਦੁਰਘਟਨਾਂ, ਗੰਭੀਰ ਬਿਮਾਰੀਆਂ ਜਾਂ ਹੋਰ ਐਮਰਜੈਂਸੀ ਸਥਿਤੀਆਂ ‘ਚ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਰਹੀਆਂ ਹਨ| ਇਸ ‘ਚ ਕੰਟਰੋਲ ਰੂਮ, ਜੀ.ਪੀ.ਐੱਸ ਟਰੈਕਿੰਗ, ਪੈਰਾਮੈਡਿਕਸ, ਐਂਬੂਲੈਂਸਾਂ ਅਤੇ ਹਸਪਤਾਲ ਸਾਰੇ ਇਕੱਠੇ ਕੰਮ ਕਰਦੇ ਹਨ|

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਐਂਬੂਲੈਂਸ ਬੇੜੇ ‘ਚ ਨਵੀਂਆਂ ਸ਼ਾਮਲ ਕੀਤੀਆਂ ਐਂਬੂਲੈਂਸਾਂ ‘ਚ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਲ ਹਨ, ਜੋ ਪੰਜਾਬ ਦੇ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਵਾਪਰੇ ਸੜਕ ਹਾਦਸੇ ‘ਚ ਆਪਣੀਆਂ ਜਾਨਾਂ ਗੁਆਉਣ ਵਾਲੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਹਨ| ਇਹ ਐਂਬੂਲੈਂਸਾਂ ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਨਾਲ ਲੈਸ ਹਨ ਅਤੇ ਉਨ੍ਹਾਂ ਬੱਚਿਆਂ ਨੂੰ ਸ਼ਰਧਾਂਜਲੀ ਵਜੋਂ ਕੰਮ ਕਰ ਰਹੀਆਂ ਹਨ|

ਇਨ੍ਹਾਂ ਸਾਰੀਆਂ ਐਂਬੂਲੈਂਸਾਂ ‘ਚ ਆਕਸੀਜਨ ਅਤੇ ਐਂਬੂ-ਬੈਗ, ਜੀਵਨ-ਰੱਖਿਅਕ ਦਵਾਈਆਂ ਅਤੇ GPS-ਸਮਰੱਥ ਟਰੈਕਿੰਗ ਪ੍ਰਣਾਲੀਆਂ ਨੂੰ ਯਕੀਨੀ ਬਣਾਇਆ ਗਿਆ ਹੈ| ਸੜਕ ਹਾਦਸਿਆਂ ਦੌਰਾਨ “ਗੋਲਡਨ ਆਵਰ” ‘ਚ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ‘ਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ| ਇਹ ਐਂਬੂਲੈਂਸਾਂ ਸ਼ਹਿਰੀ ਖੇਤਰਾਂ ‘ਚ ਲਗਭੱਗ 15 ਮਿੰਟ ਅਤੇ ਪੇਂਡੂ ਖੇਤਰਾਂ ‘ਚ ਲਗਭੱਗ 20 ਮਿੰਟ ‘ਚ ਪਹੁੰਚ ਜਾਂਦੀਆਂ ਹਨ, ਜੋ ਕਿ ਦੇਸ਼ ‘ਚ ਸਭ ਤੋਂ ਬਿਹਤਰ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਕ ਹੈ| ਮਾਨ ਸਰਕਾਰ ਦਾ ਟੀਚਾ ਇਸਨੂੰ ਹੋਰ ਘਟਾ ਕੇ 10 ਮਿੰਟ ਕਰਨਾ ਹੈ, ਤਾਂ ਜੋ ਸਮੇਂ ਸਿਰ ਮਰੀਜ਼ਾਂ ਤੱਕ ਮੱਦਦ ਪਹੁੰਚ ਸਕੇ|

108 ਐਂਬੂਲੈਂਸ ਸੇਵਾ, ਪੰਜਾਬ ਦਾ ਸਭ ਤੋਂ ਭਰੋਸੇਮੰਦ ਐਮਰਜੈਂਸੀ ਰਿਸਪਾਂਸ ਨੈੱਟਵਰਕ ਹੈ| ਇਹ ਹਾਈਟੈੱਕ ਐਂਬੂਲੈਂਸਾਂ ਲੱਖਾਂ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਚੁੱਕੀਆਂ ਹਨ| 108 ਐਮਰਜੈਂਸੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ|ਪੰਜਾਬ ਸਰਕਾਰ ਇਨ੍ਹਾਂ ਨਵੀਆਂ ਐਂਬੂਲੈਂਸਾਂ ਰਾਹੀਂ ਹਰ ਲੋੜਵੰਦ ਤੱਕ ਸੇਵਾ ਪਹੁੰਚਾਉਣਾ ਯਕੀਨੀ ਬਣਾ ਰਹੀ ਹੈ|

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮੁਤਾਬਕ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਮਰੀਜ਼ ਇਲਾਜ ਦੀ ਕਮੀ ਜਾਂ ਦੇਰੀ ਕਾਰਨ ਆਪਣੀ ਜਾਨ ਨਾ ਗੁਆਵੇ| ਹਾਈਟੈੱਕ ਐਂਬੂਲੈਂਸ ਸੇਵਾ ਨਾਲ ਪਿੰਡਾਂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਲੋਕਾਂ ਨੂੰ ਵੀ ਸ਼ਹਿਰਾਂ ਵਰਗੀਆਂ ਐਮਰਜੈਂਸੀ ਸਿਹਤ ਸਹੂਲਤਾਂ ਮਿਲ ਰਹੀਆਂ ਹਨ|

Read More: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੰਜਾਬ ਦੇ ਲੱਖਾਂ ਪਰਿਵਾਰਾਂ ਦਾ ਸਹਾਰਾ

ਵਿਦੇਸ਼

Scroll to Top