ਦਿੱਲੀ, 30 ਜੂਨ 2026: ਜਨਰਲ ਉਪੇਂਦਰ ਦਿਵੇਦੀ ਮੰਗਲਵਾਰ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਹਨ। ਸੇਵਾਮੁਕਤ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਦਿਵੇਦੀ ਨੇ ਕਿਹਾ, “ਪਿਛਲੇ ਦੋ ਸਾਲਾਂ ਵਿੱਚ, ਭਾਰਤੀ ਫੌਜ ਨੇ ਹਰ ਮੋਰਚੇ ‘ਤੇ ਆਪਣੀ ਤਿਆਰੀ, ਸੰਤੁਲਨ ਅਤੇ ਚੌਕਸੀ ਬਣਾਈ ਰੱਖੀ ਹੈ। ਆਪ੍ਰੇਸ਼ਨ ਸੰਧੂਰ ਇਸਦੀ ਇੱਕ ਪ੍ਰਮੁੱਖ ਉਦਾਹਰਣ ਹੈ।”
ਉਨ੍ਹਾਂ ਕਿਹਾ, “ਅੱਜ, ਮੈਂ ਇਹ ਜ਼ਿੰਮੇਵਾਰੀ ਜਨਰਲ ਧੀਰਜ ਸੇਠ ਨੂੰ ਸੌਂਪ ਰਿਹਾ ਹਾਂ। ਉਹ ਇੱਕ ਤਜਰਬੇਕਾਰ ਸਿਪਾਹੀ ਅਤੇ ਇੱਕ ਸਮਰੱਥ ਆਗੂ ਹਨ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ, ਭਾਰਤੀ ਫੌਜ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਣਾਈ ਰੱਖਦੇ ਹੋਏ ਨਵੀਆਂ ਉਚਾਈਆਂ ‘ਤੇ ਪਹੁੰਚੇਗੀ।”
ਜਨਰਲ ਧੀਰਜ ਸੇਠ ਨੇ ਦਵੇਦੀ ਦੀ ਜਗ੍ਹਾ ਲਈ ਹੈ। ਉਨ੍ਹਾਂ ਨੇ ਭਾਰਤੀ ਫੌਜ ਮੁਖੀ ਦਾ ਅਹੁਦਾ ਸੰਭਾਲਿਆ ਲਿਆ। ਸੇਠ ਭਾਰਤ ਦੇ 31ਵੇਂ ਫੌਜ ਮੁਖੀ ਬਣੇ ਹਨ। ਉਨ੍ਹਾਂ ਕੋਲ ਭਾਰਤੀ ਫੌਜ ‘ਚ ਲਗਭੱਗ ਚਾਰ ਦਹਾਕਿਆਂ ਦਾ ਤਜਰਬਾ ਹੈ। ਉਹ ਦਸੰਬਰ 1986 ‘ਚ ਫੌਜ ‘ਚ ਸ਼ਾਮਲ ਹੋਏ।
ਜਨਰਲ ਧੀਰਜ ਕੁਮਾਰ ਸੇਠ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਦਸੰਬਰ 1986 ‘ਚ ਆਰਮਡ ਕੋਰ ‘ਚ ਕਮਿਸ਼ਨ ਦਿੱਤਾ ਗਿਆ ਸੀ। ਰੱਖਿਆ ਮੰਤਰਾਲੇ ਦੇ ਅਨੁਸਾਰ, ਉਨ੍ਹਾਂ ਨੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਸੰਚਾਲਨ, ਰਣਨੀਤਕ, ਸਮਰੱਥਾ ਵਿਕਾਸ ਅਤੇ ਸੰਸਥਾਗਤ ਖੇਤਰਾਂ ‘ਚ ਵਿਆਪਕ ਤਜਰਬਾ ਹਾਸਲ ਕੀਤਾ ਹੈ। ਉਨ੍ਹਾਂ ਨੇ ਭਾਰਤੀ ਫੌਜ ਦੀ ਲੜਾਈ ਸਮਰੱਥਾ ਅਤੇ ਲੰਬੇ ਸਮੇਂ ਦੇ ਪਰਿਵਰਤਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
Read More: ਸੁਪਰੀਮ ਕੋਰਟ ਨੇ ਆਸਾਰਾਮ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ




