ਹਰਿਆਣਾ, 22 ਜੂਨ 2026: ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ (HSCCW) ਦੀ ਜਨਰਲ ਸਕੱਤਰ ਸੁਸ਼ਮਾ ਗੁਪਤਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ 21 ਜੂਨ ਨੂੰ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਸੀ।
ਪੱਤਰ ‘ਚ ਗੁਪਤਾ ਨੂੰ ਹਟਾਉਣ ਦਾ ਕਾਰਨ ਨਹੀਂ ਦੱਸਿਆ ਗਿਆ ਹੈ, ਨਾ ਹੀ ਉਨ੍ਹਾਂ ਦੀ ਜਗ੍ਹਾ ਕੋਈ ਨਵੀਂ ਨਿਯੁਕਤੀ ਕੀਤੀ ਗਈ ਹੈ। 18 ਜੁਲਾਈ, 2024 ਨੂੰ, ਸੁਸ਼ਮਾ ਗੁਪਤਾ ਨੂੰ ਤਤਕਾਲੀ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਜਨਰਲ ਸਕੱਤਰ ਜਨਰਲ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਉਸੇ ਦਿਨ ਅਹੁਦਾ ਸੰਭਾਲਿਆ ਸੀ। ਇਹ ਨਿਯੁਕਤੀ ਤਿੰਨ ਸਾਲਾਂ ਲਈ ਸੀ। ਉਨ੍ਹਾਂ ਦੇ ਕਾਰਜਕਾਲ ‘ਚ ਅਜੇ ਇੱਕ ਸਾਲ ਅਤੇ ਇੱਕ ਮਹੀਨਾ ਬਾਕੀ ਸੀ। ਇਸ ਨੂੰ ਇੱਕ ਮਹੱਤਵਪੂਰਨ ਤਬਦੀਲੀ ਮੰਨਿਆ ਜਾ ਰਿਹਾ ਹੈ।

Read More: ਹਰਿਆਣਾ ‘ਚ 3 ਤੋਂ 9ਵੀਂ ਜਮਾਤ ਤੱਕ ਦੇ ਪਾਠਕ੍ਰਮ ‘ਚ ਸ਼ਾਮਲ ਹੋਵੇਗੀ ਯੋਗ ਸਿੱਖਿਆ




