APP protest

ਮਲੇਰਕੋਟਲਾ ‘ਚ ‘ਆਪ’ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ, ਕਿਹਾ-“CM ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਸਾਜਿਸ਼”

ਮਲੇਰਕੋਟਲਾ , 20ਜੂਨ 2026: ਸੋਸ਼ਲ ਮੀਡੀਆ ‘ਤੇ ਵਾਇਰਲ ਕਥਿਤ ਵੀਡੀਓ ਦੇ ਸਬੰਧ ‘ਚ ਹਲਕਾ ਅਮਰਗੜ੍ਹ ਅਤੇ ਮਲੇਰਕੋਟਲਾ ਦੇ ਸੀਨੀਅਰ ‘ਆਪ’ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ| ਅੱਜ ਮਲੇਰਕੋਟਲਾ ਦੇ ਜਰਗ ਚੌਂਕ ਵਿਖੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਖ਼ਿਲਾਫ ਵਾਇਰਲ ਕਥਿਤ ਵੀਡੀਓ ਬਾਰੇ ਮਲੇਰਕੋਟਲਾ ਅਤੇ ਹਲਕਾ ਅਮਰਗੜ੍ਹ ਦੀ ਸਮੁੱਚੀ ਲੀਡਰਸ਼ਿਪ ਨੇ ਰੋਸ ਪ੍ਰਦਰਸ਼ਨ ਕੀਤਾ|

ਉਨ੍ਹਾਂ ਨੇ ਕਿਹਾ ਕਿ ਪੰਥਕ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਬਾਦਲ ਅਤੇ ਭਾਜਪਾ ਸਰਕਾਰ ਵੱਲੋਂ ਜਾਣ ਬੁਝ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ| ਇਹ ਸਾਜਿਸ਼ ਪੰਜਾਬ ਦੀ ਜਨਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ |

‘ਆਪ’ ਲੀਡਰਸ਼ਿਪ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕਲੌਤੇ ਉਹ ਲੀਡਰ ਹਨ, ਜਿਨਾਂ ਨੇ ਪੰਜਾਬ ਦਾ ਭਲਾ ਸੋਚਿਆ ਤੇ ਪੰਜਾਬ ਨੂੰ ਤਰੱਕੀ ਦੀ ਆ ਰਾਹਾਂ ਤੇ ਲਿਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਅਤੇ ਇਹ ਵੱਧ ਰਹੀ ਲੋਕਪ੍ਰੀਅਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਨੂੰ ਬਰਦਾਸ਼ਤ ਨਹੀਂ ਹੋ ਰਹੀ | ਇਸ ਕਰਕੇ ਇਨ੍ਹਾਂ ਦੁਆਰਾ ਸੋਸ਼ਲ ਮੀਡੀਆ ਤੇ ਵਾਇਰਲ ਕਥਿਤ ਵੀਡੀਓ ‘ਚ ਨਜ਼ਰ ਆਉਣ ਵਾਲੇ ਇਨਸਾਨ ਨੂੰ ਮੁੱਖ ਮੰਤਰੀ ਪੰਜਾਬ ਦੀ ਵੀਡੀਓ ਕਹਿ ਕੇ ਭੰਡਿਆ ਜਾ ਰਿਹਾ ਹੈ, ਪਰ ਪੰਜਾਬ ਦੀ ਜਨਤਾ ਇਸ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਮੁੱਖ ਮੰਤਰੀ ਪੰਜਾਬ ਦਾ ਅਕਸ ਕੀ ਹੈ |

ਸਮੁੱਚੀ ਲੀਡਰਸ਼ਿਪ ਦਾ ਕਹਿਣਾ ਸੀ ਕਿ ਵਾਇਰਲ ਹੋ ਰਹੀ ਕਥਿਤ ਵੀਡੀਓ ਦੀ ਤਕਰੀਬਨ 1151 ਐਂਗਲ ਤੋਂ ਜਾਂਚ ਕੀਤੀ ਹੈ, ਜਿਸ ‘ਚ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਵੀਡੀਓ ਵਿਚਲਾ ਇਨਸਾਨ ਮੁੱਖ ਮੰਤਰੀ ਮਾਨ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਿਰਫ ਤੇ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

Read more: Fazilka News: ਫਾਜ਼ਿਲਕਾ ‘ਚ ਨਕਾਬਪੋਸ਼ ਵਿਅਕਤੀ ਨੇ ਸਰਪੰਚ ਦੇ ਪੁੱਤ ਤੋਂ ਖੋਹੀ ਕਾਰ

ਵਿਦੇਸ਼

Scroll to Top