ਪੰਜਾਬੀ ਇਮੋਸ਼ਨਲੀ ਬਲੱਡੀ ਫੂਲ

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਦੀ ਟਿੱਪਣੀ “ਪੰਜਾਬੀ ਇਮੋਸ਼ਨਲੀ ਬਲੱਡੀ ਫੂਲ” ‘ਤੇ ਭਖੀ ਸਿਆਸਤ

ਚੰਡੀਗੜ੍ਹ, 18 ਜੂਨ 2026: ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੇ ਇੱਕ ਬਿਆਨ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਭਖ ਗਈ ਹੈ। ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ” ਜਿਹੜੇ ਪੰਜਾਬ ਹੁੰਦੇ ਹਨ, ਉਹ ਇਮੋਸ਼ਨਲੀ ਬਲੱਡੀ ਫੂਲ ਹੁੰਦੇ ਹਨ” | ਉਨ੍ਹਾਂ ਦੀ ਇਸ ਟਿੱਪਣੀ ‘ਤੇ ਪੰਜਾਬ ਅਤੇ ਚੰਡੀਗੜ੍ਹ ਕਾਂਗਰਸੀਆਂ ਨੇ ਖੁੱਲ੍ਹ ਕੇ ਆਲੋਚਨਾ ਕੀਤੀ ਹੈ |

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮਲਹੋਤਰਾ ਨੇ ਪੰਜਾਬੀਆਂ ਦਾ ਮਜ਼ਾਕ ਉਡਾਇਆ ਹੈ ਅਤੇ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੌਰਾਨ, ਚੰਡੀਗੜ੍ਹ ਕਾਂਗਰਸ ਭਾਜਪਾ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ।

ਦੂਜੇ ਪਾਸੇ, ਜਤਿੰਦਰ ਮਲਹੋਤਰਾ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਤੋਂ ਹਨ, ਉੜੀਸਾ ਤੋਂ ਨਹੀਂ। ਉਨ੍ਹਾਂ ਪੁੱਛਿਆ ਕਿ ਉਨ੍ਹਾਂ ਨੇ ਉਸੇ ਤਾਰੀਖ ਨੂੰ ਇੱਕ ਪ੍ਰੋਗਰਾਮ ‘ਚ ਇਹ ਗੱਲ ਆਖੀ ਸੀ, ਹੁਣ ਪਤਾ ਨਹੀਂ 17 ਦਿਨਾਂ ਬਾਅਦ ਕਿਵੇਂ ਵਾਇਰਲ ਹੋ ਗਈ ਹੈ?

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਘੁੰਮ ਰਿਹਾ ਹੈ ਜਿਸ ‘ਚ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਮੈਂ ਅਕਸਰ ਕਹਿੰਦਾ ਹਾਂ, ਪੰਜਾਬੀ ਭਾਵਨਾਤਮਕ ਤੌਰ ‘ਤੇ ਬੇਵਕੂਫ਼ ਹਨ।” ਇਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।

ਪੰਜਾਬ ਕਾਂਗਰਸ ਮੁਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਲਹੋਤਰਾ ਦੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਚੰਡੀਗੜ੍ਹ ਭਾਜਪਾ ਪ੍ਰਧਾਨ ਦੀ ਭਾਸ਼ਾ ਦੇਖੋ। ਪੰਜਾਬੀਆਂ ਨੂੰ ਭਾਵੁਕ, ਮੂਰਖ ਕਹਿ ਕੇ, ਭਾਜਪਾ ਨੇ ਇੱਕ ਵਾਰ ਫਿਰ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣੇ ਰਵੱਈਏ ਨੂੰ ਉਜਾਗਰ ਕੀਤਾ ਹੈ। ਉਸ ਭਾਈਚਾਰੇ ਦਾ ਅਪਮਾਨ ਕਰਨਾ ਜੋ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦਾ ਹੈ, ਭੋਜਨ ਪੈਦਾ ਕਰਕੇ ਦੇਸ਼ ਨੂੰ ਖੁਆਉਂਦਾ ਹੈ, ਅਤੇ ਹਰ ਸੰਕਟ ‘ਚ ਸਭ ਤੋਂ ਅੱਗੇ ਖੜ੍ਹਾ ਹੈ, ਅਸਹਿਣਯੋਗ ਹੈ। ਪੰਜਾਬੀ ਜ਼ਰੂਰ ਭਾਵੁਕ ਹਨ, ਪਰ ਮੂਰਖ ਨਹੀਂ ਹਨ। ਆਪਣੇ ਸਵੈ-ਮਾਣ ਅਤੇ ਅਧਿਕਾਰਾਂ ਲਈ ਖੜ੍ਹੇ ਹੋਣਾ ਸਾਡੀ ਪਛਾਣ ਹੈ। ਭਾਜਪਾ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।”

Read More: CM ਮਾਨ ਦੇ ਫਰਜ਼ੀ ਵੀਡੀਓ ਨੂੰ ਲੈ ਕੇ ਗਰਮੀ ਰਾਜਨੀਤੀ, ਪਾਰਟੀ ਨੇ ਵੀਡੀਓ ਨੂੰ ਦੱਸਿਆ ਪੰਥ ਵਿਰੁੱਧ ਸਭ ਤੋਂ ਵੱਡੀ ਸਾਜ਼ਿਸ਼

ਵਿਦੇਸ਼

Scroll to Top