ਸਪੋਰਟਸ, 17 ਜੂਨ 2026: AUS ਬਨਾਮ BAN T20: ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅੱਜ ਯਾਨੀ 17 ਜੂਨ ਨੂੰ ਸ਼ੁਰੂ ਹੋਣ ਵਾਲੀ ਹੈ। ਟੀ-20 ਸੀਰੀਜ਼ ਦਾ ਪਹਿਲਾ ਮੈਚ ਚਟਗਾਓਂ ਦੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ-20 ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ, ਜਿਸ ‘ਚ ਟਾਸ ਅੱਧਾ ਘੰਟਾ ਪਹਿਲਾਂ ਦੁਪਹਿਰ 1:00 ਵਜੇ ਹੋਵੇਗਾ।
ਹਾਲ ਹੀ ‘ਚ ਸਮਾਪਤ ਹੋਈ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਇਸ ਲਈ ਮੇਜ਼ਬਾਨ ਟੀਮ ਬੰਗਲਾਦੇਸ਼ ਦਾ ਮਨੋਬਲ ਉੱਚਾ ਹੋਵੇਗਾ ਅਤੇ ਟੀ-20ਆਈ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕਰਨ ਦਾ ਟੀਚਾ ਰੱਖੇਗਾ।
ਦੂਜੇ ਪਾਸੇ, ਮਿਸ਼ੇਲ ਮਾਰਸ਼ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਆਪਣੀ ਵਨਡੇ ਸੀਰੀਜ਼ ਦੀ ਹਾਰ ਦਾ ਬਦਲਾ ਲੈਣ ਅਤੇ ਟੀ-20 ਸੀਰੀਜ਼ ਦੀ ਜੇਤੂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਨਾਲ ਦੋਵਾਂ ਟੀਮਾਂ ਵਿਚਾਲੇ ਕਰੀਬੀ ਮੁਕਾਬਲਾ ਹੋ ਸਕਦਾ ਹੈ।
ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚਕਾਰ ਪਹਿਲੇ ਟੀ-20 ਮੈਚ ਦੇ ਟੀਵੀ ਪ੍ਰਸਾਰਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਹਾਲਾਂਕਿ, ਭਾਰਤੀ ਕ੍ਰਿਕਟ ਪ੍ਰਸ਼ੰਸਕ ਫੈਨਕੋਡ ਐਪ ਅਤੇ ਵੈੱਬਸਾਈਟ ‘ਤੇ ਮੈਚ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਮੈਚ ਦਾ ਲਾਈਵ ਸਕੋਰ ਤੁਸੀਂ ‘ਦ ਅਨਮਿਊਟ’ ਵੈਬਸਾਈਟ ‘ਤੇ ਦੇਖ ਸਕਦੇ ਹੋ |
ਬੰਗਲਾਦੇਸ਼ ਅਤੇ ਆਸਟ੍ਰੇਲੀਆ ਨੇ ਹੁਣ ਤੱਕ 11 ਟੀ-20 ਮੈਚ ਖੇਡੇ ਹਨ। ਆਸਟ੍ਰੇਲੀਆ ਨੇ ਇਨ੍ਹਾਂ ‘ਚੋਂ 7 ਮੈਚ ਜਿੱਤੇ ਹਨ, ਜਦੋਂ ਕਿ ਬੰਗਲਾਦੇਸ਼ ਨੇ 4 ਜਿੱਤੇ ਹਨ। ਹਾਲਾਂਕਿ, 2021 ‘ਚ ਬੰਗਲਾਦੇਸ਼ ਨੇ ਟੀ-20 ਸੀਰੀਜ਼ ‘ਚ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ‘ਤੇ 4-1 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ।
Read More: ENG ਬਨਾਮ NZ Test: ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਦੂਜਾ ਟੈਸਟ ਮੈਚ, ਜੋ ਰੂਟ ਕਰਨਗੇ ਕਪਤਾਨੀ




