Lionel Messi hat-trick

Lionel Messi: ਫੁੱਟਬਾਲਰ ਲਿਓਨਲ ਮੇਸੀ ਦੀ ਵਿਸ਼ਵ ਕੱਪ ‘ਚ ਪਹਿਲੀ ਹੈਟ੍ਰਿਕ, ਟੀਮ ਨੂੰ ਦਿਵਾਈ ਜਿੱਤ

ਸਪੋਰਟਸ, 17 ਜੂਨ 2026: Lionel Messi hat-trick: ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਬੁੱਧਵਾਰ ਨੂੰ ਆਪਣੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ ਲਗਾਈ ਹੈ। ਇਹ ਮੌਜੂਦਾ ਵਿਸ਼ਵ ਕੱਪ ਦੀ ਮੇਸੀ ਦੀ ਪਹਿਲੀ ਹੈਟ੍ਰਿਕ ਵੀ ਹੈ। ਮੈਸੀ ਦੀ ਹੈਟ੍ਰਿਕ ਇੱਕ ਖਾਸ ਮੌਕੇ ‘ਤੇ ਆਈ। ਉਨ੍ਹਾਂ ਨੇ ਅੱਜ ਦੇ ਦਿਨ 17 ਜੂਨ 2006 ਨੂੰ ਆਪਣਾ ਪਹਿਲਾ ਫੀਫਾ ਵਿਸ਼ਵ ਕੱਪ ਮੈਚ ਖੇਡਿਆ ਸੀ।

38 ਸਾਲਾ ਮੈਸੀ ਨੇ 17ਵੇਂ, 60ਵੇਂ ਅਤੇ 76ਵੇਂ ਮਿੰਟ ‘ਚ ਗੋਲ ਕੀਤੇ। ਉਹ 78 ਮਿੰਟ ਦੀ ਖੇਡ ਤੋਂ ਬਾਅਦ ਮੈਦਾਨ ਛੱਡ ਕੇ ਚਲੇ ਗਏ। ਕੈਨਸਸ ਸਿਟੀ ਦੇ ਐਰੋਹੈੱਡ ਸਟੇਡੀਅਮ ‘ਚ ਮੈਸੀ ਦੇ ਜਬਰਦਸਤ ਪ੍ਰਦਰਸ਼ਨ ਨੇ ਅਰਜਨਟੀਨਾ ਨੂੰ ਗਰੁੱਪ ਜੇ ਮੈਚ ‘ਚ ਅਲਜੀਰੀਆ ਨੂੰ 3-0 ਨਾਲ ਹਰਾਉਣ ‘ਚ ਮੱਦਦ ਕੀਤੀ। ਮੈਸੀ ਨੇ ਹੁਣ ਤੱਕ 11 ਅੰਤਰਰਾਸ਼ਟਰੀ ਹੈਟ੍ਰਿਕਾਂ ਲਗਾਈਆਂ ਹਨ।

ਇਸ ਜਿੱਤ ਨੇ ਅਰਜਨਟੀਨਾ ਨੂੰ ਗਰੁੱਪ ਜੇ ਪੁਆਇੰਟ ਟੇਬਲ ‘ਚ ਪਹਿਲੇ ਸਥਾਨ ‘ਤੇ ਪਹੁੰਚਾ ਦਿੱਤਾ ਹੈ। ਅਰਜਨਟੀਨਾ ਹੁਣ 22 ਜੂਨ ਨੂੰ ਆਪਣੇ ਅਗਲੇ ਗਰੁੱਪ ਮੈਚ ‘ਚ ਆਸਟਰੀਆ ਦਾ ਸਾਹਮਣਾ ਕਰੇਗਾ। ਅਲਜੀਰੀਆ ਆਪਣੇ ਅਗਲੇ ਮੈਚ ‘ਚ ਜੌਰਡਨ ਦਾ ਸਾਹਮਣਾ ਕਰੇਗਾ।

ਇਸ ਮੈਚ ਤੋਂ ਪਹਿਲਾਂ, ਮੈਸੀ ਦੇ ਵਿਸ਼ਵ ਕੱਪ ‘ਚ 13 ਗੋਲ ਸਨ। ਉਹ ਜਰਮਨ ਫੁੱਟਬਾਲ ਦਿੱਗਜ ਮਿਰੋਸਲਾਵ ਕਲੋਸ ਦੇ 16 ਗੋਲਾਂ ਦੇ ਰਿਕਾਰਡ ਤੋਂ ਤਿੰਨ ਗੋਲ ਪਿੱਛੇ ਸੀ। ਮੈਸੀ ਨੇ ਹੈਟ੍ਰਿਕ ਨਾਲ ਇਸ ਅੰਤਰ ਨੂੰ ਪੂਰਾ ਕੀਤਾ ਅਤੇ ਕਲੋਜ਼ ਦੇ ਰਿਕਾਰਡ ਦੀ ਬਰਾਬਰੀ ਕੀਤੀ।

ਮੈਸੀ ਨੇ ਅਲਜੀਰੀਆ ਵਿਰੁੱਧ ਸ਼ੁਰੂਆਤੀ ਮਿੰਟਾਂ ‘ਚ ਗੋਲ ਕਰਕੇ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ 1-0 ਦੀ ਬੜ੍ਹਤ ਦਿਵਾਈ। ਇਹ ਮੈਚ ਮੈਸੀ ਦਾ 200ਵਾਂ ਅੰਤਰਰਾਸ਼ਟਰੀ ਮੈਚ ਵੀ ਸੀ। ਉਸਦਾ ਅੰਤਰਰਾਸ਼ਟਰੀ ਕਰੀਅਰ 2005 ‘ਚ 18 ਸਾਲ ਦੀ ਉਮਰ ‘ਚ ਸ਼ੁਰੂ ਹੋਇਆ ਸੀ। ਸਿਰਫ਼ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਅਤੇ ਕੁਵੈਤ ਦੇ ਬਦਰ ਅਲ-ਮੁਤਾਵਾ ਨੇ ਹੀ ਉਸ ਤੋਂ ਵੱਧ ਮੈਚ ਖੇਡੇ ਹਨ।

Read More: NZ W ਬਨਾਮ SL W: ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਦਾ ਸ਼੍ਰੀਲੰਕਾ ਨਾਲ ਮੁਕਾਬਲਾ

ਵਿਦੇਸ਼

Scroll to Top