ਚੰਡੀਗੜ੍ਹ, 10 ਜੂਨ 2026: ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਬੈਠਕ ‘ਚ ਅਹਿਮ ਫੈਸਲੇ ਗਏ। ਸਰਕਾਰ ਨੇ 20, 21 ਅਤੇ 22 ਜੂਨ ਨੂੰ ਹੋਣ ਵਾਲੀ NEET ਪ੍ਰੀਖਿਆ ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਅਤੇ ਇੱਕ ਸਹਾਇਕ ਲਈ ਬੱਸ ਕਿਰਾਏ ਮੁਆਫ਼ ਕੀਤੇ ਜਾਣਗੇ ਦਾ ਫੈਸਲਾ ਕੀਤਾ ਹੈ।
ਪੰਜਾਬ ਦੇ ਲਗਭੱਗ 28,000 ਵਿਦਿਆਰਥੀ ਇਸ ਪ੍ਰੀਖਿਆ ‘ਚ ਸ਼ਾਮਲ ਹੋਣਗੇ। ਇਸ ਸਰਕਾਰੀ ਫੈਸਲੇ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੇਗੀ। ਇੱਕ ਮਾਤਾ-ਪਿਤਾ ਜਾਂ ਹੋਰ ਰਿਸ਼ਤੇਦਾਰ ਉਨ੍ਹਾਂ ਦੇ ਨਾਲ ਸੇਵਾਦਾਰ ਵਜੋਂ ਜਾ ਸਕਦਾ ਹੈ।
ਪੰਜਾਬ ਸਰਕਾਰ ਨੇ ਰੋਜ਼ਗਾਰ ਦੇ ਮੋਰਚੇ ‘ਤੇ ਵੀ ਮਹੱਤਵਪੂਰਨ ਫੈਸਲੇ ਲਏ ਹਨ। ਲੋਕ ਨਿਰਮਾਣ ਵਿਭਾਗ (ਸਿਵਲ ਅਤੇ ਇਲੈਕਟ੍ਰੀਕਲ) ਵਿੱਚ 156 ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਇਹ ਗਰੁੱਪ ਬੀ ਦੀਆਂ ਅਸਾਮੀਆਂ ਹਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਨਗੀਆਂ।
ਇਸ ਤੋਂ ਇਲਾਵਾ, ਪੰਜਾਬ ਲੈਕਚਰਾਰ ਕਾਡਰ ‘ਚ 1,013 ਅਹੁਦਿਆਂ ‘ਤੇ ਭਰਤੀ ਲਈ ਪੰਜ ਸਾਲ ਦੀ ਉਮਰ ‘ਚ ਛੋਟ ਦਾ ਫੈਸਲਾ ਕੀਤਾ ਹੈ। ਲੰਬੇ ਸਮੇਂ ਤੋਂ ਭਰਤੀ ਦੀ ਘਾਟ ਕਾਰਨ, ਬਹੁਤ ਸਾਰੇ ਉਮੀਦਵਾਰ ਵੱਧ ਉਮਰ ਦੇ ਹੋ ਗਏ ਸਨ। ਹੁਣ, ਇਨ੍ਹਾਂ ਅਹੁਦਿਆਂ ਲਈ 12 ਵਿਸ਼ਿਆਂ ‘ਚ ਭਰਤੀ ਕੀਤੀ ਜਾਵੇਗੀ। ਇਹ ਉਮਰ ਛੋਟ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਉਪਲਬੱਧ ਹੋਵੇਗੀ।
Read More: ਰਾਸ਼ਟਰਪਤੀ ਨੇ ਮੋਹਾਲੀ ਦੇ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਕੀਰਤੀ ਚੱਕਰ ਨਾਲ ਕੀਤਾ ਸਨਮਾਨਿਤ




