ਫਾਜ਼ਿਲਕਾ 06 ਜੂਨ 2026: ਫਾਜ਼ਿਲਕਾ ਦੇ ਫਿਰੋਜ਼ਪੁਰ ਹਾਈਵੇਅ ‘ਤੇ ਅੱਜ ਸਵੇਰੇ ਕਰੀਬ 5:30 ਵਜੇਇੱਕ ਪਿਕਅੱਪ ਟਰੱਕ ਅਤੇ ਇੱਕ ਟ੍ਰੇਲਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ | ਇਸ ਭਿਆਨਕ ਹਾਦਸੇ ‘ਚ 8 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਨੌਂ ਗੰਭੀਰ ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਲਿਜਾਇਆ ਹੈ। ਇਹ ਹਾਦਸਾ ਹੁਸੈਨ ਸ਼ਾਹ ਪਿੰਡ ਕੋਲ ਵਾਪਰਿਆ ਹੈ |
ਪਿਕਅੱਪ ਟਰੱਕ ‘ਚ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਲਗਭੱਗ 25 ਤੋਂ 30 ਜਣੇ ਸਵਾਰ ਸਨ। ਪਰਿਵਾਰ ਡੇਰਾ ਬਿਆਸ ਜਾ ਰਿਹਾ ਸੀ ਕਿ ਉਹ ਇੱਕ ਮ੍ਰਿਤਕ ਪਰਿਵਾਰਕ ਮੈਂਬਰ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਸਕੇ। ਰਸਤੇ ‘ਚ ਹੀ ਹਾਦਸਾ ਵਾਪਰ ਗਿਆ|
ਹਾਦਸੇ ਦੀ ਸੂਚਨਾ ਮਿਲਦੇ ਹੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਨੇ ਹਾਦਸੇ ‘ਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ। ਐਸਐਸਪੀ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਪਿਕਅੱਪ ਦੇ ਉੱਪਰ ਟੂਲਬਾਕਸ ‘ਚ ਬੈਠੇ ਪੰਜ ਜਣੇ ਬਾਹਰ ਸੁੱਟ ਦਿੱਤੇ, ਜਿਸ ਨਾਲ ਟਰਾਲੇ ਦਾ ਸ਼ੀਸ਼ਾ ਟੁੱਟ ਗਿਆ ਅਤੇ ਅੰਦਰ ਡਿੱਗ ਗਏ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਸ਼ੁਰੂਆਤੀ ਤੌਰ ‘ਤੇ ਇਹ ਹਾਦਸਾ ਆਹਮੋ-ਸਾਹਮਣੇ ਟੱਕਰ ਦੱਸਿਆ ਜਾ ਰਿਹਾ ਹੈ, ਹਾਲਾਂਕਿ, ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Read More: ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਟਲਿਆ, ਚੱਲਦੇ ਸਮੇਂ ਟ੍ਰੇਨ ਦਾ ਡੱਬਾ ਹੋਇਆ ਅਲੱਗ




