ਸਪੋਰਟਸ, 24 ਮਈ 2026: Rishabh Pant News: ਭਾਰਤੀ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਤੋਂ ਆਈਪੀਐਲ ਟੀਮ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਖੋਹੀ ਜਾ ਸਕਦੀ ਹੈ | ਲਖਨਊ ਟੀਮ ਕ੍ਰਿਕਟ ਡਾਇਰੈਕਟਰ ਟੌਮ ਮੂਡੀ ਨੇ ਸ਼ਨੀਵਾਰ ਨੂੰ ਮੰਨਿਆ ਕਿ ਪੰਤ ਦਬਾਅ ਨੂੰ ਸੰਭਾਲਣ ‘ਚ ਅਸਫਲ ਰਹੇ ਹਨ।
ਮੂਡੀ ਨੇ ਕਿਹਾ, “ਜਿੱਥੋਂ ਤੱਕ ਕਪਤਾਨੀ ਦਾ ਸਵਾਲ ਹੈ, ਮੈਨੂੰ ਇਹ ਚੁਣੌਤੀਪੂਰਨ ਲੱਗਿਆ ਹੈ। ਸਾਨੂੰ ਇਹ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਕੀ ਕਪਤਾਨੀ ਦਾ ਦਬਾਅ ਪੰਤ ਦੀ ਬੱਲੇਬਾਜ਼ੀ ਨੂੰ ਪ੍ਰਭਾਵਤ ਕਰ ਰਿਹਾ ਹੈ।”
ਰਿਸ਼ਭ ਪੰਤ ਦੀ ਟੀਮ ਲਖਨਊ ਨੂੰ ਆਈਪੀਐਲ ‘ਚ ਆਪਣਾ ਆਖਰੀ ਲੀਗ ਮੈਚ ਪੰਜਾਬ ਕਿੰਗਜ਼ ਤੋਂ 7 ਵਿਕਟਾਂ ਨਾਲ ਹਾਰ ਗਿਆ। ਪੰਤ ਦੀ ਕਪਤਾਨੀ ਹੇਠ, ਟੀਮ ਨੇ ਪਿਛਲੇ ਦੋ ਸੀਜ਼ਨਾਂ ‘ਚ 28 ‘ਚੋਂ ਸਿਰਫ਼ 10 ਮੈਚ ਜਿੱਤੇ ਹਨ। ਲਖਨਊ ਮੌਜੂਦਾ ਸੀਜ਼ਨ ‘ਚ 10ਵੇਂ ਸਥਾਨ ‘ਤੇ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰੇ ਹਾਂ। ਫਰੈਂਚਾਇਜ਼ੀ ਦੀ ਕਪਤਾਨੀ ਲਈ, ਅਸੀਂ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਾਂਗੇ। ਸਾਨੂੰ ਸ਼ਾਂਤੀ ਨਾਲ ਸੋਚਣ ਲਈ ਸਮਾਂ ਚਾਹੀਦਾ ਹੈ।
ਅਸੀਂ ਹਰ ਸੀਜ਼ਨ ‘ਚ ਹਰੇਕ ਵਿਭਾਗ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹਾਂ ਅਤੇ ਕੁਝ ਸੂਚਿਤ ਫੈਸਲੇ ਲੈਂਦੇ ਹਾਂ, ਪਰ ਅਜਿਹਾ ਲਗਦਾ ਹੈ ਕਿ ਸਾਨੂੰ ਇੱਕ ਨਵੀਂ ਸ਼ੁਰੂਆਤ ‘ਤੇ ਵਿਚਾਰ ਕਰਨ ਦੀ ਲੋੜ ਹੈ।
ਇਸ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਕਿਸੇ ਇੱਕ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਸਾਰੇ ਇਸਦੇ ਲਈ ਜ਼ਿੰਮੇਵਾਰ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਖਾਸ ਵਿਅਕਤੀ ‘ਤੇ ਉਂਗਲ ਚੁੱਕਣ ਦਾ ਸਮਾਂ ਹੈ।
ਲਖਨਊ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ‘ਚ ਖਰੀਦਿਆ
ਲਖਨਊ ਸੁਪਰ ਜਾਇੰਟਸ ਨੇ ਪੰਤ ਨੂੰ 27 ਕਰੋੜ ਰੁਪਏ ਵਿੱਚ ਖਰੀਦਿਆ, ਇਸ ਲਈ ਉਸਦੇ ਪ੍ਰਦਰਸ਼ਨ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ, ਉਸਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਉਹ ਮੌਜੂਦਾ ਸੀਜ਼ਨ ‘ਚ ਸਿਰਫ਼ 312 ਦੌੜਾਂ ਹੀ ਬਣਾ ਸਕਿਆ।
Read More: RR ਬਨਾਮ MI: ਮੁੰਬਈ ਨੂੰ ਹਰਾ ਕੇ ਰਾਜਸਥਾਨ ਰਾਇਲਜ਼ ਕੋਲ ਅੱਜ ਪਲੇਆਫ ‘ਚ ਪਹੁੰਚਣ ਦਾ ਆਖ਼ਰੀ ਮੌਕਾ




