ਵਿਦੇਸ਼, 26 ਅਪ੍ਰੈਲ 2026: ਅਮਰੀਕਾ ਅਤੇ ਈਰਾਨ ਵਿਚਾਲੇ ਪ੍ਰਸਤਾਵਿਤ ਜੰਗਬੰਦੀ ਗੱਲਬਾਤ ਅਮਰੀਕੀ ਰਾਜਦੂਤ ਸਟੀਵ ਵਿਟਕੌਫ ਅਤੇ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਦੇ ਈਰਾਨ ਨਾਲ ਗੱਲਬਾਤ ਲਈ ਪਾਕਿਸਤਾਨ ਦੌਰੇ ਨੂੰ ਰੱਦ ਕਰਨ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਦੂਜੀ ਵਾਰ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਬੈਠਕ ਮੁਲਤਵੀ ਕੀਤੀ ਹੈ। ਪਹਿਲਾਂ, ਈਰਾਨ ਨੇ ਸ਼ਾਂਤੀ ਗੱਲਬਾਤ ਨਾ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਗੱਲਬਾਤ ਲਈ ਇਸਲਾਮਾਬਾਦ ਤਾਂ ਹੀ ਆਉਣਗੇ ਜੇਕਰ ਅਮਰੀਕਾ ਹੋਰਮੁਜ਼ ਜਲਡਮਰੂ ਤੋਂ ਆਪਣੀ ਨਾਕਾਬੰਦੀ ਹਟਾ ਦਿੰਦਾ ਹੈ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਉਨ੍ਹਾਂ ਨੇ ਆਪਣੇ ਰਾਜਦੂਤਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਲਿਖਿਆ 18 ਘੰਟੇ ਦਾ ਸਮਾਂ ਬਰਬਾਦ ਕਰਕੇ ਬੇਕਾਰ ਦੀਆਂ ਗੱਲਾਂ ਕਰਨ ਨਹੀਂ ਜਾਣਾ | ਜੇਕਰ ਈਰਾਨ ਗੱਲ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਸਿਰਫ਼ ਇੱਕ ਫ਼ੋਨ ਕਾਲ ਕਰਨ ਦੀ ਲੋੜ ਹੈ।”
ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਫੈਸਲੇ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਈਰਾਨ ਨਾਲ ਇੱਕ ਹੋਰ ਜੰਗ ਸ਼ੁਰੂ ਕਰੇਗਾ। ਇਸ ਮਾਮਲੇ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਸ ਦੌਰਾਨ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀ ਸ਼ਨੀਵਾਰ ਨੂੰ ਅਮਰੀਕੀ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਪਾਕਿਸਤਾਨ ਤੋਂ ਚਲੇ ਗਏ। ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਈਰਾਨ ਦੀਆਂ ਸ਼ਰਤਾਂ ਅਤੇ ਅਮਰੀਕੀ ਮੰਗਾਂ ‘ਤੇ ਆਪਣੇ ਇਤਰਾਜ਼ ਪੇਸ਼ ਕੀਤੇ।
ਈਰਾਨੀ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਨੇ ਕਿਹਾ ਹੈ ਕਿ ਦਬਾਅ ਅਤੇ ਧਮਕੀਆਂ ਹੇਠ ਤਹਿਰਾਨ ਅਮਰੀਕਾ ਨਾਲ ਜ਼ਬਰਦਸਤੀ ਗੱਲਬਾਤ ਨਹੀਂ ਕਰੇਗਾ। ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਇੱਕ ਟੈਲੀਫੋਨ ਗੱਲਬਾਤ ‘ਚ, ਉਨ੍ਹਾਂ ਨੇ ਕਿਹਾ ਕਿ ਅਮਰੀਕੀ ਕਾਰਵਾਈਆਂ ਵਿਸ਼ਵਾਸ ਨੂੰ ਖਤਮ ਕਰ ਰਹੀਆਂ ਹਨ ਅਤੇ ਗੱਲਬਾਤ ‘ਚ ਰੁਕਾਵਟ ਪਾ ਰਹੀਆਂ ਹਨ। ਉਨ੍ਹਾਂ ਨੇ ਜਹਾਜ਼ਰਾਨੀ ‘ਤੇ ਲੱਗੀ ਨਾਕਾਬੰਦੀ ਨੂੰ ਹਟਾਉਣ ਨੂੰ ਇੱਕ ਜ਼ਰੂਰੀ ਸ਼ਰਤ ਵਜੋਂ ਵੀ ਦਰਸਾਇਆ। ਸ਼ਰੀਫ ਨੇ ਭਰੋਸਾ ਦਿੱਤਾ ਕਿ ਪਾਕਿਸਤਾਨ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।
Read More: “ਲੋਕਤੰਤਰ ‘ਚ ਹਿੰਸਾ ਲਈ ਕੋਈ ਥਾਂ ਨਹੀਂ”, PM ਮੋਦੀ ਨੇ ਡੋਨਾਲਡ ਟਰੰਪ ‘ਤੇ ਹ.ਮ.ਲੇ ‘ਤੇ ਪ੍ਰਗਟਾਈ ਚਿੰਤਾ




