ਫ਼ਿਲੌਰ, 16 ਅਕਤੂਬਰ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫ਼ਿਲੌਰ ਵਿਖੇ ਪੰਜਾਬ ਪੁਲਿਸ ਅਕੈਡਮੀ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਮੀਖਿਆ ਸਮਾਗਮ ‘ਚ ਸ਼ਿਰਕਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਚਰਚਾ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਿਸ ਵਿਭਾਗ ਦੇ ਡੀ.ਐੱਸ.ਪੀ ਅਧਿਕਾਰੀਆਂ ਲਈ 117 ਨਵੀਆਂ ਗੱਡੀਆਂ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸਰਕਾਰ ਨੇ ਪੁਲਿਸ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਦੇ ਕੰਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ। ਨਸ਼ਿਆਂ ਖਿਲਾਫ਼ ਇਹ ਲੜਾਈ ਇਕੱਲੀ ਪੁਲਿਸ ਦੀ ਨਹੀਂ, ਸਗੋਂ ਇਹ ਸਾਡੀ ਸਾਰਿਆਂ ਦੀ ਇੱਕ ‘ਲੋਕ ਲਹਿਰ’ ਬਣਨੀ ਚਾਹੀਦੀ ਹੈ।
Read More: ਪੰਜਾਬ ਪੁਲਿਸ ਟੀਮਾਂ ਨੇ 178 ਵਿਅਕਤੀਆਂ ਖ਼ਿਲਾਫ ਕੀਤੀ ਇਹਤਿਆਤੀ ਕਾਰਵਾਈ




