ਵੱਡੀ ਖਬਰ: ਰਾਘਵ ਚੱਢਾ ਸਮੇਤ ਇਹ ਫੜ੍ਹਣਗੇ ਭਾਜਪਾ ਦਾ ਪੱਲ੍ਹਾ, ਚੱਢਾ ਨੇ ਕਰਤਾ ਐਲਾਨ

24 ਅਪ੍ਰੈਲ 2026: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕਰ ਦਿੱਤਾ ਹੈ । ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੇ ਨਾਲ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਵੀ ਸਨ। ਉਥੇ ਹੀ ਦੱਸ ਦੇਈਏ ਕਿ  ਚੱਢਾ ਨੇ ਕਿਹਾ ਕਿ ਪਾਰਟੀ ਦੇ ਦੋ-ਤਿਹਾਈ ਸੰਸਦ ਮੈਂਬਰ ਉਨ੍ਹਾਂ ਨਾਲ ਸ਼ਾਮਲ ਹੋਣਗੇ। ਮਿੱਤਲ ਦੇ ਘਰ ‘ਤੇ 15 ਅਪ੍ਰੈਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਸੀ।ਉਨ੍ਹਾਂ ਕਿਹਾ ਕਿ ਕ੍ਰਿਕਟਰ ਹਰਭਜਨ ਸਿੰਘ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਵੀ ਉਨ੍ਹਾਂ ਦੇ ਨਾਲ ਹਨ। ਦੋਵੇਂ ‘ਆਪ’ ਰਾਜ ਸਭਾ ਮੈਂਬਰ ਹਨ।

ਉਥੇ ਹੀ ਚੱਢਾ ਨੇ ਇਹ ਵੀ ਕਿਹਾ, “ਪਿਛਲੇ ਕੁਝ ਸਾਲਾਂ ਤੋਂ, ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਪਾਰਟੀ ਵਿੱਚ ਸਹੀ ਵਿਅਕਤੀ ਹਾਂ। ਅਸੀਂ ਸੰਵਿਧਾਨ ਦੇ ਉਪਬੰਧਾਂ ਦੀ ਵਰਤੋਂ ਕਰਕੇ ਭਾਜਪਾ ਵਿੱਚ ਰਲੇਵੇਂ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ, “ਆਪ, ਜਿਸਨੂੰ ਮੈਂ ਆਪਣੇ ਖੂਨ-ਪਸੀਨੇ ਨਾਲ ਪਾਲਿਆ ਅਤੇ ਆਪਣੀ ਜਵਾਨੀ ਦੇ 15 ਸਾਲ ਸਮਰਪਿਤ ਕੀਤੇ, ਹੁਣ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਮੂਲ ਨੈਤਿਕਤਾ ਤੋਂ ਭਟਕ ਗਈ ਹੈ। ਇਹ ਪਾਰਟੀ ਹੁਣ ਦੇਸ਼ ਦੇ ਹਿੱਤ ਲਈ ਨਹੀਂ, ਸਗੋਂ ਆਪਣੇ ਨਿੱਜੀ ਲਾਭ ਲਈ ਕੰਮ ਕਰਦੀ ਹੈ।”

ਰਾਘਵ ਚੱਢਾ ਨੇ ਕਿਹਾ, “ਰਾਜ ਸਭਾ ਵਿੱਚ ਤੁਹਾਡੇ 10 ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ ਦੋ ਤਿਹਾਈ, ਯਾਨੀ ਸੱਤ, ਸਾਡੇ ਨਾਲ ਹਨ।” ਉਨ੍ਹਾਂ ਦੇ ਨਾਮ ਹਨ:

ਰਾਘਵ ਚੱਢਾ
ਸੰਦੀਪ ਪਾਠਕ
ਰਾਜੇਂਦਰ ਗੁਪਤਾ
ਵਿਕਰਮ ਸਾਹਨੀ
ਸਵਾਤੀ ਮਾਲੀਵਾਲ
ਹਰਭਜਨ ਸਿੰਘ
ਅਸ਼ੋਕ ਮਿੱਤਲ

Read More: Raghav Chadha Security: ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ, ਰਾਘਵ ਚੱਢਾ ਨੂੰ ਦਿੱਤੀ ਸੁਰੱਖਿਆ

ਵਿਦੇਸ਼

Scroll to Top