Mohali City Center

ਮੋਹਾਲੀ ਸਿਟੀ ਸੈਂਟਰ ਦੀ 5ਵੀਂ ਮੰਜ਼ਿਲ ਤੋਂ ਕੁੜੀ ਨੇ ਮਾਰੀ ਛਾਲ, ਪੁਲਿਸ ਦੀ ਜਾਂਚ ਜਾਰੀ

ਮੋਹਾਲੀ, 15 ਅਪ੍ਰੈਲ 2026: ਮੋਹਾਲੀ ਦੇ ਸਿਟੀ ਸੈਂਟਰ ਦੀ 5ਵੀਂ ਮੰਜ਼ਿਲ ਤੋਂ ਇੱਕ ਕੁੜੀ ਨੇ ਛਾਲ ਮਾਰ ਦਿੱਤੀ | ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਕੁੜੀ ਦਾ ਬੈਗ ਮਿਲਿਆ, ਜਿਸ ‘ਚ ਇੱਕ ਮੋਬਾਈਲ ਫੋਨ ਅਤੇ ਹੋਰ ਸਾਮਾਨ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਅੰਬਾਲਾ ਦੀ ਰਹਿਣ ਵਾਲੀ ਹੈ। ਪੁਲਿਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ, ਸਿਟੀ ਸੈਂਟਰ ਏਅਰਪੋਰਟ ਰੋਡ ‘ਤੇ ਸਥਿਤ ਹੈ। ਪੁਲਿਸ ਨੂੰ ਉੱਥੋਂ ਸੂਚਨਾ ਮਿਲੀ ਕਿ ਕੁੜੀ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਮੋਹਾਲੀ ਪੁਲਿਸ ਅਧਿਕਾਰੀ ਸੰਜੇ ਨੇ ਦੱਸਿਆ ਕਿ ਜਦੋਂ ਟੀਮ ਪਹੁੰਚੀ, ਉਦੋਂ ਤੱਕ ਕੁੜੀ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਸੀ।

ਕੁੜੀ ਸੀ ਐਕਟਿਵ ‘ਚ ਇੱਕ ਆਧਾਰ ਕਾਰਡ ਮਿਲਿਆ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ, ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਗੰਭੀਰ ਹਾਲਤ ‘ਚ ਹੈ। ਕੁੜੀ ਦੀ ਪਛਾਣ ਤਾਨਿਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਾਨਿਆ ਐਕਟਿਵਾ ‘ਤੇ ਗਈ ਸੀ। ਮਿਲੇ ਬੈਗ ‘ਚ ਐਕਟਿਵਾ ਦੀਆਂ ਚਾਬੀਆਂ ਅਤੇ ਇੱਕ ਲੰਚ ਬਾਕਸ ਸੀ।

Read More: ਜ਼ੀਰਕਪੁਰ ‘ਚ ਦੇਹ ਵਪਾਰ ਧੰਦੇ ਦਾ ਪਰਦਾਫਾਸ਼, 7 ਕੁੜੀਆਂ ਦਾ ਕੀਤਾ ਰੈਸਕਿਊ

ਵਿਦੇਸ਼

Scroll to Top