ਸਮਰਾਟ ਚੌਧਰੀ

CM ਸਮਰਾਟ ਚੌਧਰੀ ਦੀ ਅਗਵਾਈ ‘ਚ ਨਵੀਆਂ ਬੁਲੰਦੀਆਂ ਛੂਹੇਗਾ ਬਿਹਾਰ: ਅਨਿਲ ਵਿਜ

ਹਰਿਆਣਾ, 15 ਅਪ੍ਰੈਲ 2026: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸਮਰਾਟ ਚੌਧਰੀ ਨੂੰ ਬਿਹਾਰ ਦੇ ਨਵੇਂ ਮੁੱਖ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਮਰਾਟ ਚੌਧਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਨਿਯੁਕਤ ਕਰਨ ਨਾਲ ਬਿਹਾਰ ਅਤੇ ਦੇਸ਼ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਉਨ੍ਹਾਂ ਕਿਹਾ ਕਿ ਸਮਰਾਟ ਚੌਧਰੀ ‘ਚ ਉਤਸ਼ਾਹ ਅਤੇ ਹਿੰਮਤ, ਖੁੱਲ੍ਹਾ ਦ੍ਰਿਸ਼ਟੀਕੋਣ ਅਤੇ ਕੰਮ ਪ੍ਰਤੀ ਜਨੂੰਨ ਹੈ ਅਤੇ ਬਿਹਾਰ ਦੇ ਹਰ ਨਿਵਾਸੀ ਨੂੰ ਇਸ ਦਾ ਲਾਭ ਹੋਵੇਗਾ | ਬਿਹਾਰ ਦੇ ਰਾਜਪਾਲ ਸਈਦ ਅਤਾ ਹਸਨੈਨ ਨੇ ਲੋਕ ਭਵਨ ਵਿਖੇ ਭਾਜਪਾ ਆਗੂ ਸਮਰਾਟ ਚੌਧਰੀ ਨੂੰ ਬਿਹਾਰ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।

ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਜ਼ਦੀਕੀ ਸਹਿਯੋਗੀ ਅਤੇ ਜੇਡੀਯੂ ਦੇ ਸੀਨੀਅਰ ਆਗੂ ਬਿਜੇਂਦਰ ਯਾਦਵ ਨੇ ਬਿਹਾਰ ਸਰਕਾਰ ‘ਚ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜਪਾਲ ਨੇ ਸਹੁੰ ਚੁਕਾਈ। ਵਿਜੇ ਚੌਧਰੀ ਅਤੇ ਬਿਜੇਂਦਰ ਯਾਦਵ ਜੇਡੀਯੂ ਕੋਟੇ ਤੋਂ ਬਿਹਾਰ ਦੇ ਦੋ ਉਪ ਮੁੱਖ ਮੰਤਰੀ ਹੋਣਗੇ।

Read More: Bihar New CM: ਸਮਰਾਟ ਚੌਧਰੀ ਨੂੰ ਬਿਹਾਰ ਦੇ 24ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਵਿਦੇਸ਼

Scroll to Top