ਸਪੋਰਟਸ, 04 ਅਪ੍ਰੈਲ 2026: DC ਬਨਾਮ MI scorecard: ਮੁੰਬਈ ਇੰਡੀਅਨਜ਼ (Mumbai Indians) ਨੇ ਦਿੱਲੀ ਕੈਪੀਟਲਜ਼ ਲਈ 163 ਦੌੜਾਂ ਦਾ ਟੀਚਾ ਰੱਖਿਆ ਹੈ। ਆਈਪੀਐਲ ‘ਚ ਅੱਜ ਦੋ ਮੈਚ ਖੇਡੇ ਜਾ ਰਹੇ ਹਨ। ਦਿੱਲੀ ਨੇ ਅਰੁਣ ਜੇਤਲੀ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ।
ਦਿੱਲੀ (Delhi Capitals) ਨੇ 6 ਓਵਰਾਂ ਬਾਅਦ 2 ਵਿਕਟਾਂ ਦੇ ਨੁਕਸਾਨ ‘ਤੇ 42 ਦੌੜਾਂ ਬਣਾ ਲਈਆਂ ਹਨ। ਪਥੁਮ ਨਿਸੰਕਾ ਅਤੇ ਸਮੀਰ ਰਿਜ਼ਵੀ ਕ੍ਰੀਜ਼ ‘ਤੇ ਹਨ। ਕੇਐਲ ਰਾਹੁਲ 1 ਦੌੜ ਬਣਾ ਕੇ ਕੈਚ ਆਊਟ ਹੋ ਗਏ। ਨਿਤੀਸ਼ ਰਾਣਾ ਬਿਨਾਂ ਖਾਤਾ ਖੋਲ੍ਹੇ ਰਨ ਆਊਟ ਹੋ ਗਏ।
ਮੁੰਬਈ ਲਈ ਸਟੈਂਡ-ਇਨ ਕਪਤਾਨ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜਾ (51 ਦੌੜਾਂ) ਬਣਾਇਆ। ਰੋਹਿਤ ਸ਼ਰਮਾ ਨੇ 35, ਨਮਨ ਧੀਰ ਨੇ 28 ਅਤੇ ਮਿਸ਼ੇਲ ਸੈਂਟਨਰ ਨੇ ਨਾਬਾਦ 18 ਦੌੜਾਂ ਬਣਾਈਆਂ। ਡੀਸੀ ਲਈ ਮੁਕੇਸ਼ ਕੁਮਾਰ ਨੇ 2 ਵਿਕਟਾਂ ਲਈਆਂ। ਇਸ ਮੈਚ ‘ਚ ਅਕਸ਼ਰ ਪਟੇਲ, ਲੁੰਗੀ ਨਗਿੜੀ, ਵਿਪ੍ਰਾਜ ਨਿਗਮ ਅਤੇ ਟੀ ਨਟਰਾਜਨ ਨੇ ਇੱਕ-ਇੱਕ ਵਿਕਟ ਲਈ।
ਮੁੰਬਈ ਇੰਡੀਅਨਜ਼ ਦਾ ਨਿਯਮਤ ਕਪਤਾਨ ਹਾਰਦਿਕ ਪੰਡਯਾ ਅੱਜ ਦੇ ਮੈਚ ‘ਚ ਨਹੀਂ ਖੇਡ ਰਿਹਾ ਹੈ। ਸਟੈਂਡ-ਇਨ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਹਾਰਦਿਕ ਪੂਰੀ ਤਰ੍ਹਾਂ ਫਿੱਟ ਨਹੀਂ ਹੈ, ਇਸ ਲਈ ਉਹ ਅੱਜ ਟੀਮ ਦੀ ਅਗਵਾਈ ਕਰ ਰਿਹਾ ਹੈ। ਦਿਨ ਦਾ ਦੂਜਾ ਮੈਚ ਗੁਜਰਾਤ ਟਾਈਟਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
Read More: ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ‘ਤੇ ₹24 ਲੱਖ ਦਾ ਜੁਰਮਾਨਾ ਲਗਾਇਆ




