MLA Kulwant Singh

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਮੌਜੂਦਾ ਸਥਿਤੀ ਦਾ ਚੁੱਕਿਆ ਮੁੱਦਾ

ਮੋਹਾਲੀ, 8 ਮਾਰਚ 2026: ਪੰਜਾਬ ਵਿਧਾਨ ਸਭਾ (punjab  vidhan sabha) ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਮੌਜੂਦਾ ਸਥਿਤੀ ਸੰਬੰਧੀ ਅਹਿਮ ਮੁੱਦਾ ਚੁੱਕਿਆ |

ਵਿਧਾਇਕ ਕੁਲਵੰਤ ਨੇ ਪ੍ਰਸ਼ਨ ਕਾਲ ਦੌਰਾਨ ਸਵਾਲ ਕਰਦਿਆਂ ਕਿਹਾ ਕਿ ਜਿਹੜੀ ਜ਼ਮੀਨ 50 ਏਕੜ ਨੇੜਲੇ ਸਮਘੌਲੀ ਪਿੰਡ ਹਾਸਲ ਕੀਤੀ ਗਈ ਸੀ, ਜਿਸ ਦੀ ਸੂਚਨਾ 2016 ਦੇ ਵਿੱਚ ਹੋਈ ਸੀ ‘ਤੇ 2017 ਦੇ ਵਿੱਚ 33 ਕਰੋੜ 61 ਲੱਖ ਰੁਪਏ ਰਕਮ ਅਦਾ ਕਰਕੇ 50 ਏਕੜ ਦੇ ‘ਚੋਂ 39 ਏਕੜ ਦਾ ਕਬਜ਼ਾ ਡੰਪਿੰਗ ਗਰਾਊਂਡ ਦੇ ਲਈ ਲੈ ਲਿਆ ਗਿਆ ਸੀ| ਉਥੇ ਹੀ ਉਨ੍ਹਾਂ ਕਿਹਾ ਕਿ ਇਸ ਡੰਪਿੰਗ ਗਰਾਊਂਡ ਦੇ ਵਿੱਚ ਮੋਹਾਲੀ ਤੋਂ ਇਲਾਵਾ ਡੇਰਾਬੱਸੀ, ਲਾਲੜੂ, ਜ਼ੀਰਕਪੁਰ, ਖਰੜ, ਕੁਰਾਲੀ ਇਥੋਂ ਕਿ ਮੋਰਿੰਡਾ ਤੱਕ ਦਾ ਕੂੜਾ ਜੋ ਸੀ ਉਸ ਲਈ ਡੰਪ ਹੋਣਾ ਸੀ,ਅਤੇ ਪਲਾਂਟ ਲੱਗਣਾ ਸੀ|

ਉਥੇ ਹੀ ਵਿਧਾਇਕ ਕੁਲਵੰਤ ਸਿੰਘ ਨੇ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਸਵਾਲ ਕੀਤਾ ਕਿ ਇਹ ਪਲਾਂਟ ਲੱਗਣਾ ਵੀ ਹੈ ਜਾਂ ਫਿਰ ਕਦੋਂ ਤੱਕ ਇਹ ਜਵਾਬ ਦਿੱਤਾ ਗਿਆ ਉਸ ਦੇ ਪਲਾਂਟ ਲੱਗੇਗਾ |ਵਿੱਚ ਇਹ ਸਪਸ਼ੱਟ ਕੀਤਾ ਗਿਆ ਕਿ ਪਲਾਂਟ ਲੱਗਣਾ ਵੀ ਹੈ ਜਾ ਕਦੋਂ ਲੱਗਣਾ ਹੈ | ਉਨ੍ਹਾਂ ਕਿਹਾ ਕਿ ਕੂੜੇ ਦਾ ਕੋਈ ਵੀ ਪ੍ਰਬੰਧਨ ਨਹੀਂ ਹੋ ਰਿਹਾ ਹੈ, ਮੋਹਾਲੀ ਨੂੰ ਅੰਤਰਰਾਸ਼ਟਰੀ ਸ਼ਹਿਰ ਤੱਕ ਲੈ ਕੇ ਜਾਵਾਂਗੇ | ਮੋਹਾਲੀ ਇੱਕੋ ਇੱਕ ਅਜਿਹਾ ਸ਼ਹਿਰ ਹੈ,ਜਿਥੇ ਡੰਪਿੰਗ ਗਰਾਊਂਡ ਹੈ ਹੀ ਨਹੀਂ ਹੈ| ਬਾਕੀ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਵੀ ਡੰਪਿੰਗ ਗਰਾਊਂਡ ਹੋਣਗੇ| ਹਾਲਾਂਕਿ ਜਗ੍ਹਾ ਵੀ ਦਿੱਤੀ ਗਈ ਹੈ| ਕੁਲਵੰਤ ਸਿੰਘ ਨੇ ਕਿਹਾ ਕਿ ਸੰਬੰਧਿਤ ਮੰਤਰੀ ਵੱਲੋਂ ਇਹ ਨਹੀਂ ਦੱਸਿਆ ਕਿ ਇਸ ‘ਚ ਕੀ ਕਾਰਵਾਈ ਹੋਈ ਹੈ|

ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ‘ਤੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਸਮਘੋਲੀ ਨੇੜਲੇ ਖੇਤਰ ਵਿੱਚ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਮੌਜੂਦਾ ਸਥਿਤੀ ਅਤੇ ਇਹ ਕਦੋਂ ਚਾਲੂ ਹੋਵੇਗਾ, ਇਸ ਬਾਰੇ ਪੁੱਛਿਆ ਹੈ। ਮੰਤਰੀ ਸੰਜੀਵ ਅਰੋੜਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੋਹਾਲੀ ਨੂੰ ਇੱਕ ਅੰਤਰਰਾਸ਼ਟਰੀ ਸ਼ਹਿਰ ਬਣਾਉਣ ਦਾ ਸੁਪਨਾ ਜਲਦੀ ਹੀ ਸਾਕਾਰ ਹੋਵੇਗਾ। ਜ਼ਮੀਨ ਦੇ ਮੁੱਦੇ ਨੂੰ ਅਦਾਲਤ ਵਿੱਚ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਜਿੰਨੀ ਜਲਦੀ ਹੋ ਸਕੇ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ।

ਇਸ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਸਰਕਾਰ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਚੀਮਾ 2.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕਰਨਗੇ। ਉਨ੍ਹਾਂ ਅੱਜ ਸਵੇਰੇ ਬਜਟ ਦੀਆਂ ਕਾਪੀਆਂ ‘ਤੇ ਦਸਤਖਤ ਕੀਤੇ।

Read More: ਪੰਜਾਬ ਵਿਧਾਨ ਸਭਾ: ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੇ ਯਤਨ, 107 ਦਵਾਈਆਂ ਅਤੇ 47 ਟੈਸਟ ਮੁਫ਼ਤ

ਵਿਦੇਸ਼

Scroll to Top