ਸਪੋਰਟਸ, 18 ਫਰਵਰੀ 2026: SA ਬਨਾਮ UAE Result: ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਦੇ 34ਵੇਂ ਮੈਚ ‘ਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੀ ਇਹ ਇਸ ਵਿਸ਼ਵ ਕੱਪ ‘ਚ ਟੀਮ ਦੀ ਲਗਾਤਾਰ ਚੌਥੀ ਜਿੱਤ ਹੈ, ਜਦੋਂ ਕਿ ਯੂਏਈ ਨੂੰ ਆਪਣੀ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਪਹਿਲਾਂ ਹੀ ਸੁਪਰ 8 ਲਈ ਕੁਆਲੀਫਾਈ ਕਰ ਚੁੱਕਾ ਹੈ, ਜਦੋਂ ਕਿ ਯੂਏਈ ਬਾਹਰ ਹੋ ਗਿਆ ਹੈ। ਇਹ ਦੋਵਾਂ ਟੀਮਾਂ ਵਿਚਾਲੇ ਆਖਰੀ ਗਰੁੱਪ ਪੜਾਅ ਦਾ ਮੈਚ ਸੀ।
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਯੂਏਈ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 122 ਦੌੜਾਂ ਬਣਾਈਆਂ। 123 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ ਨੇ 13.2 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ।
ਦੱਖਣੀ ਅਫਰੀਕਾ ਲਈ, ਡੇਵਾਲਡ ਬ੍ਰੂਵਿਸ ਨੇ 36, ਰਿਆਨ ਰਿਕਲਟਨ ਨੇ 30, ਏਡਨ ਮਾਰਕਰਾਮ ਨੇ 28, ਅਤੇ ਕੁਇੰਟਨ ਡੀ ਕੌਕ ਨੇ 14 ਦੌੜਾਂ ਬਣਾਈਆਂ। ਜੇਸਨ ਸਮਿਥ (3) ਅਤੇ ਟ੍ਰਿਸਟਨ ਸਟੱਬਸ (6) ਨਾਬਾਦ ਰਹੇ।
ਯੂਏਈ ਵੱਲੋਂ ਅਲੀਸ਼ਾਨ ਸ਼ਰਾਫੂ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਵਸੀਮ ਨੇ 22, ਓਪਨਰ ਆਰਯੰਸ਼ ਸ਼ਰਮਾ ਨੇ 13 ਅਤੇ ਮੁਹੰਮਦ ਅਰਫਾਨ ਨੇ 11 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕੋਰਬਿਨ ਬੋਸ਼ ਨੇ ਤਿੰਨ ਅਤੇ ਐਨਰਿਚ ਨੇ ਦੋ ਵਿਕਟਾਂ ਲਈਆਂ। ਕੋਰਬਿਨ ਬੋਸ਼ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
Read More: IND ਬਨਾਮ NED: ਆਖਰੀ ਗਰੁੱਪ ਪੜਾਅ ‘ਚ ਭਾਰਤ ਦਾ ਅੱਜ ਨੀਦਰਲੈਂਡਜ਼ ਖ਼ਿਲਾਫ ਮੁਕਾਬਲਾ




