Bathinda news

ਬਠਿੰਡਾ ‘ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ, ਪੁਲਿਸ ਨੇ ਸੁੱਟੇ ਅੱਥਰੂ ਗੈਸ ਦੇ ਗੋਲੇ

ਬਠਿੰਡਾ, 18 ਫਰਵਰੀ 2026: ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਵੱਲ ਮਾਰਚ ਰੋਕ ਦਿੱਤਾ। ਇਹ ਕਿਸਾਨ ਬਠਿੰਡਾ ‘ਚ ਡਿਪਟੀ ਕਮਿਸ਼ਨਰ (ਡੀ.ਸੀ.) ਦਫ਼ਤਰ ਦੇ ਬਾਹਰ ਧਰਨਾ ਦੇਣ ਜਾ ਰਹੇ ਸਨ।

ਇਸ ਤੋਂ ਬਾਅਦ ਕਿਸਾਨ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਰਾਮਪੁਰਾ ਫੂਲ ਤੋਂ ਪਹਿਲਾਂ ਬਠਿੰਡਾ-ਚੰਡੀਗੜ੍ਹ ਹਾਈਵੇਅ ‘ਤੇ ਧਰਨਾ ਦੇ ਕੇ ਬੈਠ ਗਏ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਫੋਰਸ ਪਹੁੰਚੀ, ਪਰ ਕਿਸਾਨਾਂ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਨੇੜਲੇ ਪਿੰਡ ਜਿਉਂਦ ‘ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜੱਪ ਹੋ ਗਈ।

ਇਸ ਤੋਂ ਬਾਅਦ, ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪਿੰਡ ‘ਚ ਵੱਡੀ ਟੁਕੜੀ ਭੇਜੀ। ਪੱਥਰਬਾਜ਼ੀ ਦੌਰਾਨ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਅਤੇ ਕਈ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਐਸਐਸਪੀ ਨੇ ਦੱਸਿਆ ਕਿ ਪੁਲਿਸ ਸਥਿਤੀ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ।

ਇਸ ਦੌਰਾਨ, ਹਾਈਵੇਅ ਜਾਮ ਹੋਣ ਕਾਰਨ, ਪੁਲਿਸ ਨੇ ਬਠਿੰਡਾ ਤੋਂ ਚੰਡੀਗੜ੍ਹ ਵੱਲ ਆਵਾਜਾਈ ਨੂੰ ਪਿੰਡਾਂ ਰਾਹੀਂ ਮੋੜ ਦਿੱਤਾ। ਇਸ ਦੌਰਾਨ, ਬਠਿੰਡਾ ਵੱਲ ਜਾ ਰਹੇ ਕਿਸਾਨਾਂ ਦੀ ਪਟਿਆਲਾ ਦੇ ਸਮਾਣਾ ‘ਚ ਪੁਲਿਸ ਨਾਲ ਝੜੱਪ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਇਸ ਤੋਂ ਇਲਾਵਾ, ਸੰਗਰੂਰ ਦੇ ਸ਼ੇਰੋਂ ਪਿੰਡ ‘ਚ ਕਿਸਾਨਾਂ ਵਿਚਾਲੇ ਝੜੱਪ ਹੋ ਗਈ, ਜਿਸ ਤੋਂ ਬਾਅਦ ਕਈ ਕਿਸਾਨਾਂ ਨੂੰ ਹਿਰਾਸਤ ;ਚ ਲੈ ਲਿਆ ਗਿਆ।

Read More: Lehra News: ਪਿੰਡ ਲਹਿਲ ਕਲਾਂ ਵਿਖੇ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤ.ਲ

ਵਿਦੇਸ਼

Scroll to Top