ਪਿੰਡ ਲਹਿਲ ਕਲਾਂ

Lehra News: ਪਿੰਡ ਲਹਿਲ ਕਲਾਂ ਵਿਖੇ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤ.ਲ

ਲਹਿਰਾ, 18 ਫਰਵਰੀ 2026: Lehra News: ਹਲਕਾ ਲਹਿਰਾ ਦੇ ਨੇੜਲੇ ਪਿੰਡ ਲਹਿਲ ਕਲਾਂ ਵਿਖੇ ਬੀਤੀ ਰਾਤ ਇੱਕ ਨੌਜਵਾਨ ਦਾ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਥਾਣਾ ਲਹਿਰਾ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਚੈਨਾ ਸਿੰਘ (ਉਮਰ 28 ਸਾਲ) ਵਜੋਂ ਹੋਈ ਹੈ |

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਡੇਢ-ਦੋ ਸਾਲ ਪਹਿਲਾਂ ਲਵ ਮੈਰਿਜ ਹੋਈ ਦੱਸੀ ਜਾ ਰਹੀ ਹੈ, ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਤਲ ਕਿੰਨਾਂ ਕਾਰਨਾਂ ਕਰਕੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਜਦੋਂ ਘਰ ਤੋਂ ਬਾਹਰ ਆਇਆ ਤਾਂ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਗੋਲੀਆਂ ਮਾਰ ਦਿੱਤੀਆਂ | ਡੀਐਸਪੀ ਲਹਿਰਾ ਰਣਬੀਰ ਸਿੰਘ ਅਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |

Read More: ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਵੱਡਾ ਝਟਕਾ

ਵਿਦੇਸ਼

Scroll to Top