Sambhal violence case

Sambhal violence case: ਸੰਭਲ ਹਿੰਸਾ ਮਾਮਲੇ ‘ਚ ਮੁੱਖ ਸਾਜ਼ਿਸ਼ਕਰਤਾ ਦੀ ਜਾਇਦਾਦ ਕੀਤੀ ਕੁਰਕ

ਸੰਭਲ, 21 ਜਨਵਰੀ 2026: Sambhal violence case: ਸੰਭਲ ‘ਚ 24 ਨਵੰਬਰ 2024 ਨੂੰ ਜਾਮਾ ਮਸਜਿਦ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਦੀਪਾ ਸਰਾਏ ਦੇ ਨਿਵਾਸੀ ਸ਼ਰੀਕ ਸਾਟਾ ਦੀ ਜਾਇਦਾਦ ਨੂੰ ਕੁਰਕ ਕੀਤਾ ਜਾ ਰਿਹਾ ਹੈ। ਵੱਡੀ ਪੁਲਿਸ ਫੋਰਸ ਤਾਇਨਾਤ ਹੈ, ਅਦਾਲਤ ਦੇ ਹੁਕਮਾਂ ਤੋਂ ਬਾਅਦ ਕੁਰਕੀ ਸ਼ੁਰੂ ਕੀਤੀ ਸੀ।

ਅਦਾਲਤ ਦੇ ਹੁਕਮਾਂ ਮੁਤਾਬਕ ਹਿੰਸਾ ਦੇ ਮਾਸਟਰਮਾਈਂਡ ਸ਼ਰੀਕ ਦੇ ਘਰ ਉਸਦੀ ਜਾਇਦਾਦ ਨੂੰ ਕੁਰਕ ਕਰਨ ਲਈ ਵੱਡੀ ਪੁਲਿਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹਨ। ਤਹਿਸੀਲਦਾਰ ਧੀਰੇਂਦਰ ਕੁਮਾਰ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਸ਼ਰੀਕ ਦੀ ਜਾਇਦਾਦ ਨੂੰ ਕੁਰਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਲ ਵਿਭਾਗ ਅਤੇ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਹਨ। ਜਾਇਦਾਦ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ‘ਚੋਂ ਇੱਕ ‘ਚ ਸਥਿਤ ਹੈ। ਇਮਾਰਤ ‘ਚ ਚਾਰ ਮੰਜ਼ਿਲਾਂ ਹਨ, ਪਰ ਫਰਾਰ ਮੁਲਜ਼ਮ ਦੀ ਮਲਕੀਅਤ ਵਾਲੀ ਸਿਰਫ਼ ਮੰਜ਼ਿਲ ਨੂੰ ਹੀ ਕੁਰਕ ਕੀਤਾ ਗਿਆ ਹੈ।

ਪੁਲਿਸ ਨੇ ਅਦਾਲਤ ਦੇ ਹੁਕਮਾਂ ‘ਤੇ ਸ਼ਰੀਕ ਦੇ ਘਰ ਨੂੰ ਕੁਰਕ ਕਰ ਦਿੱਤਾ ਹੈ। ਹਿੰਸਾ ਦੇ ਮੁੱਖ ਸਾਜ਼ਿਸ਼ਕਰਤਾ ਸ਼ਰੀਕ ਸਾਤਾ ਵਿਰੁੱਧ ਸੀਆਰਪੀਸੀ ਦੀ ਧਾਰਾ 209 ਤਹਿਤ ਤਿੰਨ ਰਿਪੋਰਟਾਂ ਦਰਜ ਕੀਤੀਆਂ ਸਨ। ਇਹ ਕਾਰਵਾਈ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਕੀਤੀ ਗਈ ਸੀ। ਸਿੱਟੇ ਵਜੋਂ, ਅਦਾਲਤ ਨੇ ਹੁਣ ਕੁਰਕੀ ਦਾ ਹੁਕਮ ਦੇ ਦਿੱਤਾ ਹੈ।

ਪੁਲਿਸ ਸੁਪਰਡੈਂਟ (ਐਸਪੀ) ਨੇ ਕਿਹਾ ਕਿ ਸ਼ਰੀਕ ਸਾਤਾ ਵਿਰੁੱਧ ਧਾਰਾ 340/24 ਅਤੇ 306/24 ਦੇ ਤਹਿਤ ਕਤਲ ਦੀ ਸਾਜ਼ਿਸ਼, ਦੰਗਾ ਕਰਨ ਦੀ ਸਾਜ਼ਿਸ਼ ਅਤੇ ਹੋਰ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਕੀਤੇ ਗਏ ਹਨ। ਸਾਤਾ ਦੇ ਗੈਂਗ ਦੇ ਮੈਂਬਰਾਂ, ਮੁੱਲਾ ਅਫਰੋਜ਼, ਗੁਲਾਮ ਅਤੇ ਵਾਰਿਸ ਨੇ ਦੰਗਿਆਂ ਦੌਰਾਨ ਗੋਲੀਬਾਰੀ ਕੀਤੀ।

ਇਸ ਘਟਨਾ ‘ਚ ਆਮ ਨਾਗਰਿਕ ਮਾਰੇ ਗਏ ਸਨ। ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਗੈਂਗ ਦੀ ਸ਼ਮੂਲੀਅਤ ਦਾ ਪਤਾ ਲੱਗਣ ‘ਤੇ ਤਿੰਨਾਂ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁੱਲਾ ਅਫਰੋਜ਼ ਵਿਰੁੱਧ ਐਨਐਸਏ ਤਹਿਤ ਵੀ ਕਾਰਵਾਈ ਕੀਤੀ ਹੈ।

Read More: ਸੰਭਲ ‘ਚ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ, ਭਾਰੀ ਪੁਲਿਸ ਬਲ ਤਾਇਨਾਤ

ਵਿਦੇਸ਼

Scroll to Top