ਦਿੱਲੀ, 29 ਦਸੰਬਰ 2025: Delhi Weather News: ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਅਤੇ ਜ਼ਹਿਰੀਲੇ ਧੂੰਏਂ ਦੀ ਇੱਕ ਮੋਟੀ ਪਰਤ ਨੇ ਦਿੱਲੀ ਅਤੇ ਐਨਸੀਆਰ ਨੂੰ ਘੇਰ ਲਿਆ ਹੈ, ਜਿਸ ਨਾਲ ਸ਼ਹਿਰ ‘ਚ ਵਿਜੀਵਿਲਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਰਤਵਯ ਪਥ ਦੇ ਆਲੇ ਦੁਆਲੇ ਦੇ ਖੇਤਰ ‘ਚ ਪ੍ਰਦੂਸ਼ਣ ਇੰਨਾ ਸੰਘਣਾ ਹੈ ਕਿ ਲੋਕ ਸਿਰਫ਼ ਹੈੱਡਲਾਈਟਾਂ ਜਗਾ ਕੇ ਹੀ ਗੱਡੀ ਚਲਾ ਸਕਦੇ ਸਨ। ਸੀਪੀਸੀਬੀ ਦੇ ਮੁਤਾਬਕ ਇੱਥੇ ਏਕਿਊਆਈ 401 ਦਰਜ ਕੀਤਾ ਸੀ, ਜੋ ਕਿ ਖ਼ਤਰਨਾਕ ਤੌਰ ‘ਤੇ ਉੱਚਾ ਹੈ।
ਸੋਮਵਾਰ ਨੂੰ ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ (AQI) 402 ਤੱਕ ਪਹੁੰਚ ਗਿਆ, ਜੋ ਕਿ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ 22 ਸਟੇਸ਼ਨਾਂ ‘ਤੇ ਏਕਿਊਆਈ ਗੰਭੀਰ ਸ਼੍ਰੇਣੀ ‘ਚ ਦਰਜ ਕੀਤਾ ਗਿਆ | ਇਸਦੇ ਨਾਲ ਹੀ 14 ਸਟੇਸ਼ਨਾਂ ‘ਤੇ ਬਹੁਤ ਮਾੜਾ ਅਤੇ ਇੱਕ ਸਟੇਸ਼ਨ ‘ਤੇ ਮਾੜਾ ਦਰਜ ਕੀਤਾ ਗਿਆ ਹੈ। ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ‘ਚ ਏਕਿਊਆਈ 456 ਤੱਕ ਪਹੁੰਚ ਗਿਆ, ਜੋ ਕਿ ਸਾਰੇ ਸਟੇਸ਼ਨਾਂ ‘ਚੋਂ ਸਭ ਤੋਂ ਵੱਧ ਹੈ। ਤਿੰਨ ਸਟੇਸ਼ਨਾਂ ਲਈ ਡੇਟਾ ਉਪਲਬੱਧ ਨਹੀਂ ਸੀ।
ਇਸ ਤੋਂ ਇਲਾਵਾ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਠੰਢ ਦੀ ਵੇਵ ਕਾਰਨ ਸੰਘਣੀ ਧੁੰਦ ਬਹੁਤ ਸਾਰੀਆਂ ਉਡਾਣਾਂ ‘ਚ ਦੇਰੀ ਕਰ ਰਹੀ ਹੈ ਅਤੇ ਕੁਝ ਉਡਾਣਾਂ ਰੱਦ ਵੀ ਹੋ ਸਕਦੀਆਂ ਹਨ। ਹਵਾਈ ਅੱਡਾ ਅਥਾਰਟੀ ਨੇ ਯਾਤਰੀਆਂ ਨੂੰ ਆਪਣੀ ਉਡਾਣ ਸਥਿਤੀ ਦੀ ਜਾਂਚ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ-ਐਨਸੀਆਰ ‘ਚ ਸਰਦੀਆਂ ਦੌਰਾਨ ਇਹ ਹਾਲਾਤ ਆਮ ਹਨ, ਜਿੱਥੇ ਪ੍ਰਦੂਸ਼ਣ ਅਤੇ ਧੁੰਦ ਮਿਲ ਕੇ ਜ਼ਹਿਰੀਲਾ ਧੂੰਆਂ ਪੈਦਾ ਕਰਦੇ ਹਨ। ਗ੍ਰੇਟਰ ਨੋਇਡਾ ਸੰਘਣੀ ਧੁੰਦ ‘ਚ ਘਿਰਿਆ ਹੋਇਆ ਹੈ, ਵਾਹਨਾਂ ਦੀ ਗਤੀ ਹੌਲੀ ਕਰ ਰਿਹਾ ਹੈ ਅਤੇ AQI 400 ਦੇ ਨੇੜੇ ਪਹੁੰਚ ਰਿਹਾ ਹੈ।
Read More: ਦਿੱਲੀ ‘ਚ ਹਵਾ ਪ੍ਰਦੂਸ਼ਣ ਕਾਰਨ ਸਰਕਾਰੀ ਦਫਤਰਾਂ ‘ਚ 50% ਘਰ ਤੋਂ ਕੰਮ ਕਰਨ ਦਾ ਨਿਯਮ ਲਾਗੂ




