ਦੇਸ਼, 20 ਦਸੰਬਰ, 2025: ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪਰਮਾਣੂ ਬਿੱਲ, ਸ਼ਾਂਤੀ ਬਿੱਲ 2025 ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਸਮੇਂ ਦੇ ਚੰਗੇ ਦੋਸਤ ਨਾਲ ਸ਼ਾਂਤੀ ਬਹਾਲ ਕਰਨ ਲਈ ਸੰਸਦ ‘ਚੋਂ ਜਲਦੀਬਾਜ਼ੀ ਪਾਸ ਕੀਤਾ ਗਿਆ ਸੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਹਾਲਾਂਕਿ ਕਿਸੇ ਦਾ ਨਾਮ ਨਹੀਂ ਲਿਆ। ਜੈਰਾਮ ਰਮੇਸ਼ ਨੇ ਕਿਹਾ ਕਿ ਸ਼ਾਂਤੀ ਬਿੱਲ ‘ਸਿਵਲ ਲਾਏਵਿਲਟੀ ਫਾਰ ਨਿਊਕਲੀਅਰ ਡੇਮਜ਼ ਐਕਟ’ ਦੇ ਮੁੱਖ ਉਪਬੰਧਾਂ ਨੂੰ ਖਤਮ ਕਰਦਾ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਨੇ ਦੋਸ਼ ਲਗਾਇਆ ਕਿ ਸੰਯੁਕਤ ਰਾਜ ਅਮਰੀਕਾ ਦੇ ‘ਨੈਸ਼ਨਲ ਡਿਫੈਂਸ ਅਥੌਰਾਈਜ਼ੇਸ਼ਨ ਐਕਟ 2026’ ਬਾਰੇ ਵੀ ਚਿੰਤਾਵਾਂ ਉਠਾਈਆਂ ਹਨ।
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣੇ ਹੀ ਅਮਰੀਕੀ ਵਿੱਤੀ ਸਾਲ 2026 ਲਈ ਨੈਸ਼ਨਲ ਡਿਫੈਂਸ ਅਥੌਰਾਈਜ਼ੇਸ਼ਨ ਐਕਟ ‘ਤੇ ਦਸਤਖਤ ਕੀਤੇ ਹਨ। ਐਕਸ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਜੈਰਾਮ ਰਮੇਸ਼ ਨੇ ਕਿਹਾ, “ਇਹ ਐਕਟ 3,100 ਪੰਨਿਆਂ ਦਾ ਹੈ। ਪੰਨਾ 1,912 ਨਿਊਕਲੀਅਰ ਲਾਏਵਿਲਟੀ ਨਿਯਮਾਂ ‘ਤੇ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਸਾਂਝੇ ਮੁਲਾਂਕਣ ਦਾ ਜ਼ਿਕਰ ਕਰਦਾ ਹੈ।”
ਉਨ੍ਹਾਂ ਕਿਹਾ ਕਿ ਹੁਣ ਅਸੀਂ ਪੱਕਾ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੰਸਦ ‘ਚ ਸ਼ਾਂਤੀ ਬਿੱਲ ਨੂੰ ਜਲਦੀਬਾਜ਼ੀ ‘ਚ ਪਾਸ ਕਰ ਦਿੱਤਾ, ਜਿਸ ਨੇ ਪ੍ਰਮਾਣੂ ਨੁਕਸਾਨ ਲਈ ਸਿਵਲ ਦੇਣਦਾਰੀ ਐਕਟ, 2010 ਦੇ ਮੁੱਖ ਉਪਬੰਧਾਂ ਨੂੰ ਰੱਦ ਕਰ ਦਿੱਤਾ।’ ਕਾਂਗਰਸ ਆਗੂ ਨੇ ਆਪਣੀ ਪੋਸਟ ਨਾਲ ਅਮਰੀਕੀ ਐਕਟ ਦੀ ਇੱਕ ਕਾਪੀ ਨੱਥੀ ਕਰਦੇ ਹੋਏ ਕਿਹਾ, ‘ਇਹ ਉਨ੍ਹਾਂ ਦੇ ਇੱਕ ਸਮੇਂ ਦੇ ਚੰਗੇ ਦੋਸਤ ਨਾਲ ਸ਼ਾਂਤੀ ਬਹਾਲ ਕਰਨ ਲਈ ਸੀ।’
ਰਾਜ ਸਭਾ ‘ਚ ਬਿੱਲ ‘ਤੇ ਬੋਲਦੇ ਹੋਏ, ਜੈਰਾਮ ਰਮੇਸ਼ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪ੍ਰਮਾਣੂ ਊਰਜਾ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ ਜਨਤਕ ਖੇਤਰ ਦੀ ਕੀਮਤ ‘ਤੇ ਨਿੱਜੀ ਖੇਤਰ ਨੂੰ ਉਤਸ਼ਾਹਿਤ ਨਾ ਕਰੇ ਅਤੇ ਊਰਜਾ ਸਮਰੱਥਾ ਵਧਾਉਣ ਲਈ ਦੇਸ਼ ‘ਚ ਉਪਲਬੱਧ ਸਵਦੇਸ਼ੀ ਤਕਨਾਲੋਜੀ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਨਿੱਜੀ ਕੰਪਨੀਆਂ ਪ੍ਰਮਾਣੂ ਖੇਤਰ ਦੇ ਵਿਕਾਸ ਇੰਜਣ ਨਹੀਂ ਹੋ ਸਕਦੀਆਂ ਕਿਉਂਕਿ ਉਨ੍ਹਾਂ ਨੂੰ ਦੇਸ਼ ਦੇ ਜਨਤਕ ਖੇਤਰ ਦੇ ਉੱਦਮਾਂ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ। ਸੰਸਦ ਨੇ ਵੀਰਵਾਰ ਨੂੰ ਪ੍ਰਮਾਣੂ ਊਰਜਾ ਬਿੱਲ ਪਾਸ ਕਰ ਦਿੱਤਾ।
Read More: SHANTI Bill 2025: ਪਰਮਾਣੂ ਊਰਜਾ ਬਿੱਲ ਦੋਵੇਂ ਸਦਨਾਂ ‘ਚ ਪਾਸ, ਰਾਸ਼ਟਰਪਤੀ ਦੇ ਦਸਤਖਤ ਨਾਲ ਬਣੇਗਾ ਕਾਨੂੰਨ




