Mohali News

ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਹੁਣ ਜ਼ਿਆਦਾਤਰ ਮਰੀਜ਼ ਸਰਕਾਰੀ ਹਸਪਤਾਲਾਂ ‘ਚ ਕਰਵਾ ਰਹੇ ਹਨ ਇਲਾਜ: MLA ਕੁਲਵੰਤ ਸਿੰਘ

ਮੋਹਾਲੀ, 18 ਦਸੰਬਰ 2025: ਰੀਅਲ ਅਸਟੇਟ ਕਾਰੋਬਾਰੀ ਅਤੇ ਸਮਾਜ ਸੇਵਾ ਦੇ ਕੰਮਾਂ ‘ਚ ਹਮੇਸ਼ਾ ਮੋਹਰੀ ਰਹਿਣ ਵਾਲੇ ‘ਜਨਤਾ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ’ ਵੱਲੋਂ 30 ਲੱਖ ਰੁਪਏ ਦੀ ਲਾਗਤ ਦੇ ਨਾਲ ਮੋਹਾਲੀ ਦੇ ਫੇਜ਼-6 ਵਿਖੇ ਸਥਿਤ ਸਰਕਾਰੀ ਹਸਪਤਾਲ ਦੇ ਮਰੀਜ਼ ਉਡੀਕ ਘਰ ਲਈ ਲੋੜੀਦੇ ਸਮਾਨ ਸਮੇਤ 30 ਲੱਖ ਰੁਪਏ ਦੀ ਲਾਗਤ ਦੇ ਨਾਲ ਅਤਿ-ਆਧੁਨਿਕ ਬਣਾਇਆ ਗਿਆ ਹੈ |

ਜ਼ਿਕਰਯੋਗ ਹੈ ਕਿ ਇਸ ਮਰੀਜ਼ ਉਡੀਕ ਘਰ ਦੇ ‘ਚ 100 ਤੋਂ ਵੀ ਵੱਧ ਮਰੀਜ਼ ਰੋਜ਼ਾਨਾ ਬੈਠਣ ਦੀ ਸਮਰੱਥਾ ਦੇ ਨਾਲ-ਨਾਲ ਇੱਕ ਏਅਰ ਕੰਡੀਸ਼ਨ, ਇੱਕ ਐਲ.ਈ.ਡੀ. ਸਮੇਤ ਕੁੱਲ 30 ਲੱਖ ਰੁਪਏ ਦੀ ਲਾਗਤ ਵਾਲਾ ਸਮਾਨ ਵੀ ਮੁਹੱਈਆ ਕਰਵਾਇਆ । ਇਸ ਵੇਟਿੰਗ ਹਾਲ ਦੇ ‘ਚ ਮਰੀਜ਼ਾਂ ਦੇ ਬੈਠਣ ਲਈ ਲਗਭੱਗ 100 ਕੁਰਸੀਆਂ, ਗਰਮੀ ਤੋਂ ਰਾਹਤ ਦੇ ਲਈ ਚਾਰ ਪੱਖੇ ਅਤੇ 2 ਏ.ਸੀ ਵੀ ਲਗਵਾਏ, ਤਾਂ ਜੋ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਰਾਮ ਦਾਇਕ ਮਾਹੌਲ ਮਿਲ ਸਕੇ |

ਇਸ ਮੌਕੇ ਕਰਵਾਏ ਸਮਾਗਮ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕੰਪਨੀ ਵੱਲੋਂ ਬਣਾਇਆ ‘ਮਰੀਜ਼ ਉਡੀਕ ਘਰ’ ਮਰੀਜ਼ਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਵੱਲੋਂ ਪੰਜਾਬ ਦੇ ਦੀਆਂ ਸਿਹਤ ਸੇਵਾਵਾਂ ਨੂੰ ਵਧੀਆ ਬਣਾਉਣ ਦੇ ਲਈ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਮਰੀਜ਼ ਆਪਣਾ ਇਲਾਜ ਸਰਕਾਰੀ ਹਸਪਤਾਲਾਂ ‘ਚ ਪ੍ਰਾਈਵੇਟ ਹਸਪਤਾਲ ਦੀ ਥਾਂ ਤੇ ਸਰਕਾਰੀ ਹਸਪਤਾਲਾਂ ‘ਚ ਕਰਵਾਏ ਜਾਣ ਨੂੰ ਪਹਿਲ ਦੇ ਰਹੇ ਹਨ|

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਿਡ ਵੱਲੋਂ ਇਸ ਤੋਂ ਪਹਿਲਾਂ ਵੀ ਸਿਹਤ ਸੇਵਾਵਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ‘ਚ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਪੜ੍ਹਾਈ ‘ਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਫੀਸ ਅਤੇ ਜਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਕਿ ਉਹ ਵਿਦਿਆਰਥੀ ਵੱਡੇ ਹੋ ਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ ਅਤੇ ਆਪਣਾ ਆਪਣੇ ਮਾਤਾ-ਪਿਤਾ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕਣ |

ਇਸ ਮੌਕੇ ਮੌਜੂਦ ਲੋਕਾਂ ਨੇ ਜੇਐਲਪੀਐਲ ਕੰਪਨੀ ਦੇ ਇਸ ਲੋਕ ਇਹਤੈਸ਼ੀ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਸਰਕਾਰੀ ਹਸਪਤਾਲਾਂ ਦੇ ‘ਚ ਮਰੀਜ਼ਾਂ ਦੇ ਲਈ ਇੱਕ ਵੱਡੀ ਰਾਹਤ ਸਾਬਤ ਹੁੰਦੇ ਹਨ।

ਇਸ ਮੌਕੇ ਡਾਕਟਰ ਸਤਿੰਦਰ ਸਿੰਘ ਭਮਰਾ, ਪਰਮਜੀਤ ਸਿੰਘ ਚੌਹਾਨ, ਡਾਕਟਰ ਭਵਨੀਤ ਭਾਰਤੀ ਪ੍ਰਿੰਸੀਪਲ ਮੈਡੀਕਲ ਕਾਲਜ, ਡਾਕਟਰ ਸੰਗੀਤਾ ਜੈਨ- ਸਿਵਲ ਸਰਜਨ ਮੋਹਾਲੀ, ਡਾਕਟਰ ਐਚ. ਐਸ. ਚੀਮਾ ਐਸ.ਐਮ.ਓ. ਡਾਕਟਰ ਪਰਮਿੰਦਰ ਸਿੰਘ ਐਸ.ਐਮ.ਓ.,ਸੁਖਵਿੰਦਰ ਸਿੰਘ ਸੰਧੂ- ਚੀਫ ਇੰਜੀਨੀਅਰ , ਕੁਲਦੀਪ ਸਿੰਘ ਸਮਾਣਾ, ਗੁਰਿੰਦਰ ਸਿੰਘ ਬਿੱਲਾ, ਬਿਕਰਮ ਸਿੰਘ ਸੰਧੂ ,ਪਰਗਟ ਸਿੰਘ ਕੌਂਸਲਰ ਗੁਰਮੀਤ ਕੌਰ, ਹਰਮੀਤ ਸਿੰਘ ਮੋਹਾਲੀ, ਡਾਕਟਰ ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਅਵਤਾਰ ਸਿੰਘ ਮੌਲੀ, ਰਜਿੰਦਰ ਪ੍ਰਸਾਦ ਸ਼ਰਮਾ, ਸਤਵਿੰਦਰ ਸਿੰਘ, ਹਰਦੀਪ ਸਿੰਘ ਜੇ.ਐਲ.ਪੀ.ਐਲ., ਅਕਵਿੰਦਰ ਸਿੰਘ ਗੋਸਲ, ਮਨਪ੍ਰੀਤ ਸਿੰਘ ਮਨੀ, ਰਜਿੰਦਰ ਸਿੰਘ ਰਾਜੂ, ਸਰਪੰਚ ਬੜਮਾਜਰਾ ਮਲਕੀਤ ਸਿੰਘ ਬਲਾਕ ਪ੍ਰਧਾਨ ਰਾਏਪੁਰ, ਜਸਪਾਲ ਸਿੰਘ ਮਟੌਰ, ਗੁਰਵਿੰਦਰ ਸਿੰਘ ਪਿੰਕੀ, ਹਰਪਾਲ ਸਿੰਘ ਬਰਾੜ, ਸੁਖਵਿੰਦਰ ਸਿੰਘ ਗੋਗੀ, ਵਿੱਕੀ ਮੋਹਾਲੀ, ਹਰਮੇਸ਼ ਸਿੰਘ ਕੁੰਭੜਾ, ਸਵਰਨ ਸਿੰਘ ,ਅਸਤਰ ਬਲੌਂਗੀ, ਰੀਟਾ ਬਲੌਂਗੀ, ਨੇਹਾ ਬਜਾਜ, ਗੁਰਪ੍ਰੀਤ ਸਿੰਘ ਚਾਹਲ ਬਰਿਆਲੀ, ਧਰਮਪ੍ਰੀਤ ਸਿੰਘ ਪੰਚ, ਭੁਪਿੰਦਰ ਸਿੰਘ ਪੰਚ, ਮੌਲੀ ਵੀ ਹਾਜ਼ਰ ਸਨ |

Read More: MLA ਕੁਲਵੰਤ ਸਿੰਘ ਵੱਲੋਂ ਸੋਹਾਣਾ ਤੋਂ 17. 71 ਕਰੋੜ ਰੁਪਏ ਨਾਲ ਬਣ ਰਹੇ ਚੌਂਕਾਂ ਤੇ ਟੀ-ਜੰਕਸ਼ਨਾਂ ਦੇ ਕੰਮ ਦੀ ਸ਼ੁਰੂਆਤ

ਵਿਦੇਸ਼

Scroll to Top