Delhi Blast News

ਦਿੱਲੀ ਧ.ਮਾ.ਕੇ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ, ਸ਼ਹਿਰ ‘ਚ ਸੁਰੱਖਿਆ ਵਧਾਈ

ਦਿੱਲੀ, 12 ਨਵੰਬਰ 2025: Delhi Blast News: ਰਾਸ਼ਟਰੀ ਜਾਂਚ ਏਜੰਸੀ (NIA) ਨੇ ਦਿੱਲੀ ਕਾਰ ਬੰ.ਬ ਧਮਾਕੇ ਦੀ ਜਾਂਚ ਲਈ ਇੱਕ ਅੰਦਰੂਨੀ ਵਿਸ਼ੇਸ਼ ਟੀਮ ਬਣਾਈ ਹੈ। ਇਸ ਟੀਮ ਦੀ ਅਗਵਾਈ ਸੁਪਰਡੈਂਟ ਆਫ਼ ਪੁਲਿਸ (ਐਸਪੀ) ਰੈਂਕ ਦੇ ਉੱਪਰ ਦੇ ਪੱਧਰ ਦੇ ਅਧਿਕਾਰੀ ਕਰਨਗੇ।

ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਕਾਰ ਬੰ.ਬ ਧਮਾਕਿਆਂ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ, ਏਜੰਸੀ ਨੇ ਮਾਮਲੇ ਦੀ ਵਿਸਥਾਰਤ ਜਾਂਚ ਸ਼ੁਰੂ ਕੀਤੀ।

ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ ਨੂੰ ਦਿੱਲੀ ‘ਚ ਹੋਏ ਕਾਰ ਬੰ.ਬ ਧਮਾਕੇ ਨੂੰ ਉਮਰ ਨਬੀ ਨੇ ਅੰਜਾਮ ਦਿੱਤਾ ਸੀ, ਜੋ ਕਿ ਫਰੀਦਾਬਾਦ ਸਥਿਤ ਇੱਕ ਦੇਸ਼ ਵਿਰੋਧੀ ਮਾਡਿਊਲ ਨਾਲ ਜੁੜਿਆ ਹੋਇਆ ਸੀ। ਪੁਲਿਸ ਮੁਤਾਬਕ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਰਹਿਣ ਵਾਲੇ ਡਾਕਟਰ ਉਮਰ ਦੀ ਵੀ ਧਮਾਕੇ ‘ਚ ਮੌਤ ਹੋ ਗਈ, ਜਿਸ ਨਾਲ ਧਮਾਕੇ ਨੂੰ ਪੁਲਵਾਮਾ ਨਾਲ ਜੋੜਿਆ ਗਿਆ।

ਧਮਾਕੇ ਕਾਰਨ ਉਮਰ ਦੀ ਲਾਸ਼ ਵਿਗੜ ਗਈ ਸੀ ਅਤੇ ਪਛਾਣ ਕਰਨਾ ਮੁਸ਼ਕਿਲ ਸੀ। ਇਸ ਲਈ, ਲਾਸ਼ ਦੀ ਪਛਾਣ ਕਰਨ ਲਈ ਉਸਦੀ ਮਾਂ ਦਾ ਡੀਐਨਏ ਨਮੂਨਾ ਲਿਆ ਗਿਆ ਹੈ। ਇਸ ਦੌਰਾਨ, ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰ ਧਮਾਕੇ ਨੂੰ ਅੱ.ਤ.ਵਾ.ਦ ਦੀ ਕਾਰਵਾਈ ਵਜੋਂ ਦੇਖ ਰਹੀ ਹੈ।

ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਮਾਡਿਊਲ ਦਾ ਇਰਾਦਾ ਵੱਡਾ ਅੱ.ਤ.ਵਾ.ਦੀ ਹਮਲਾ ਕਰਨ ਦਾ ਸੀ। ਇਸ ਦੌਰਾਨ, ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਸੁਰੱਖਿਆ ਏਜੰਸੀਆਂ ਦੇ ਅਨੁਸਾਰ, i20 ਕਾਰ ਦੇ ਰਸਤੇ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ‘ਚ ਇੱਕ ਨਕਾਬਪੋਸ਼ ਵਿਅਕਤੀ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ।

ਇਸ ਜਾਂਚ ਤੋਂ ਬਾਅਦ ਦਿੱਲੀ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸਾਰੇ ਵੀਵੀਆਈਪੀ, ਇਤਿਹਾਸਕ ਅਤੇ ਬਾਜ਼ਾਰ ਸਥਾਨਾਂ, ਖਾਸ ਕਰਕੇ ਭੀੜ-ਭੜੱਕੇ ਵਾਲੇ ਖੇਤਰਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

Read More: Faridabad News: ਪੁਲਿਸ ਵੱਲੋਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ‘ਚ ਛਾਪੇਮਾਰੀ

Scroll to Top