ਚੰਡੀਗੜ੍ਹ, 27 ਜੂਨ, 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੈਨ ਫਰਾਂਸਿਸਕੋ ਤੋਂ ਬੀਬੀ ਨਵਪ੍ਰੀਤ ਕੌਰ ਅਤੇ ਭਾਈ ਬਲਦੀਪ ਸਿੰਘ ਨਾਲ ਇਸ ਸੰਬੰਧੀ ਸੁਝਾਅ ਲੈਣ ਲਈ ਇੱਕ ਬੈਠਕ ਕੀਤੀ। ਇਸ ਬੈਠਕ ਦੌਰਾਨ ਬੀਬੀ ਨਵਪ੍ਰੀਤ ਕੌਰ ਨੇ ‘ਗਾਵਨੀ’ ਸਿਰਲੇਖ ਵਾਲਾ ਪ੍ਰਸਤਾਵ ਪੇਸ਼ ਕੀਤਾ |
ਇਸ ਪ੍ਰਸਤਾਵ ‘ਚ ਕਿਹਾ ਸੀ ਕਿ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਦੇਸ਼ਾਂ ਦੀਆਂ 31 ਮਹਿਲਾ ਰਾਗੀਆਂ ਦੁਆਰਾ 31 ਰਾਗਾਂ ਦਾ ਉਚਾਰਨ ਕੀਤਾ ਜਾਵੇਗਾ। ਧਾਰਮਿਕ ਆਜ਼ਾਦੀ, ਬਹੁਲਵਾਦ ਅਤੇ ਮਨੁੱਖੀ ਮਾਣ ਲਈ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ ਦੁਨੀਆ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਇਸ ਮੌਕੇ ਨਵਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 31 ਮਹਿਲਾ ਰਾਗੀਆਂ ਭਾਰਤ ਦੇ 9 ਵੱਖ-ਵੱਖ ਸ਼ਹਿਰਾਂ ਅਤੇ ਪੰਜਾਬ ਦੇ 7 ਵੱਖ-ਵੱਖ ਸ਼ਹਿਰਾਂ ‘ਚ ਗੁਰੂ ਕੀਰਤਨ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਯਤਨ ਰਾਹੀਂ ਲੋਕ ਗੁਰਬਾਣੀ ਦੇ ਸ਼ਬਦਾਂ ਨਾਲ ਜੁੜਨਗੇ ਜੋ ਸਦੀਵੀ ਅਨੰਦ ਪ੍ਰਦਾਨ ਕਰਦੇ ਹਨ ਅਤੇ ਇਸ ਸ਼ਤਾਬਦੀ ਸਾਲ ਵਿੱਚ ਗੁਰੂ ਸਾਹਿਬ ਦੀ ਵਿਰਾਸਤ ਦਾ ਪ੍ਰਚਾਰ ਕਰਨਗੇ। ਇਸ ਬੈਠਕ ‘ਚ ਮਿਸ ਸੋਫੀਆ ਕੌਰ ਵੀ ਮੌਜੂਦ ਸਨ।
Read More: Chandigarh News: ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੁਲਾਈ ਪ੍ਰੈਸ ਕਾਨਫਰੰਸ