CGC Landran

ਸੀਜੀਸੀ ਲਗਾਤਾਰ 7 ਸਾਲਾਂ ਤੋਂ ਭਾਰਤ ਦੇ ਪ੍ਰਮੁੱਖ 10 ਅਕਾਦਮਿਕ ਸੰਸਥਾਵਾਂ ‘ਚ ਪੇਟੈਂਟ ਫਾਇਲਿੰਗ ਲਈ ਹੋਇਆ ਸ਼ਾਮਲ

ਚੰਡੀਗੜ੍ਹ, 27 ਜੂਨ 2025: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (CGC) ਲਾਂਡਰਾਂ ਨੇ ਨਵੀਨਤਾ ਅਤੇ ਖੋਜ ਦੇ ਖੇਤਰ ‘ਚ ਆਪਣੀ ਅੱਗੇਤਰੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਿਆਂ ਭਾਰਤ ਸਰਕਾਰ ਦੇ ਕੰਟਰੋਲਰ ਜਨਰਲ ਆਫ਼ ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕ ਅਤੇ ਭੂਗੋਲਿਕ ਸੂਚਕਾਂ ਦੇ ਦਫ਼ਤਰ ਵੱਲੋਂ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਮੁਤਾਬਕ ਸਾਰੇ ਭਾਰਤ ‘ਚ ਅਕਾਦਮਿਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ‘ਚੋਂ ਪੇਂਟੈਂਟ ਅਰਜ਼ੀਆਂ ਦੇਣ ਵਾਲਿਆਂ ‘ਚ ਲਗਾਤਾਰ 7ਵੇਂ ਸਾਲ ਚੋਟੀ ਦੇ 10 ਬਿਨੈਕਾਰਾਂ ਦੀ ਸੂਚੀ ‘ਚ ਆਪਣੀ ਥਾਂ ਬਣਾਈ ਹੈ।

ਇਸ ਦੌਰਾਨ ਸੀਜੀਸੀ ਨੂੰ ਛੇਵੀਂ ਰੈਂਕ ਮਿਲੀ ਹੈ ਜੋ ਕਿ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਅਦਾਰੇ ਨੇ ਸਾਲ 2023-2024 ਦੌਰਾਨ 977 ਪੇਟੈਂਟ ਫਾਈਲ ਕੀਤੇ ਹਨ ਅਤੇ ਇਹ ਪੰਜਾਬ ਦੀਆਂ ਥੋੜ੍ਹੀਆਂ ਹੀ ਐਸੀ ਸੰਸਥਾਵਾਂ ‘ਚੋਂ ਇੱਕ ਹੈ ਜੋ ਨਿਯਮਤ ਤੌਰ ’ਤੇ ਇਸ ਸੂਚੀ ‘ਚ ਸ਼ਾਮਲ ਰਹੀਆਂ ਹਨ।

ਇਹ ਮੀਲ ਪੱਥਰ ਪੰਜਾਬ ਦੇ ਵਧਦੇ ਨਵੀਨਤਾ ਵਾਤਾਵਰਣ ਪ੍ਰਣਾਲੀ (ਈਕੋਸਿਸਟਮ) ‘ਚ ਸੰਸਥਾ ਦੇ ਭਰਪੂਰ ਯੋਗਦਾਨ ਪਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੀਜੀਸੀ ਲਾਂਡਰਾਂ ਨੇ ਆਪਣੇ ਨਵੀਨਕਾਰਾਂ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਇੱਕ ਇਨਕਿਊਬੇਸ਼ਨ ਸੈਂਟਰ, (ਨਿਤੀ ਆਯੋਗ) ਵੱਲੋਂ ਸਮਰਥਿਤ ਏਸੀਆਈਸੀ ਰਾਈਸ ਐਸੋਸੀਏਸ਼ਨ ਅਤੇ ਇੱਕ ਆਈਪੀਆਰ (ਬੌਧਿਕ ਸੰਪਤੀ ਅਧਿਕਾਰ) ਸੈੱਲ ਸਥਾਪਿਤ ਕੀਤਾ ਹੈ।

ਸਰਕਾਰੀ ਅੰਕੜਿਆਂ ਦੇ ਮੁਤਾਬਕ ਕੁੱਲ 92,168 ਪੇਟੈਂਟ ਅਰਜ਼ੀਆਂ ਫਾਈਲ ਕੀਤੀਆਂ ਸਨ, ਜਿਨ੍ਹਾਂ ‘ਚੋਂ ਭਾਰਤੀ ਬਿਨੈਕਾਰਾਂ ਵੱਲੋਂ ਦਰਜ ਅਰਜ਼ੀਆਂ ਦੀ ਗਿਣਤੀ, ਪਿਛਲੇ ਸਾਲ ਦੇ ਮੁਕਾਬਲੇ 19.1 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਪੰਜਾਬ ਨੇ ਪੰਜ ਸਭ ਤੋਂ ਵੱਧ ਪੇਟੈਂਟ ਫਾਈਲ ਕਰਨ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਇਲਾਕਿਆਂ ‘ਚ ਆਪਣੀ ਥਾਂ ਬਣਾਈ, ਜਿੱਥੇ ਕੁੱਲ 4,604 ਪੇਟੈਂਟ ਅਰਜ਼ੀਆਂ ਦਰਜ ਕੀਤੀਆਂ । ਇਸ ਸੂਚੀ ‘ਚ ਤਾਮਿਲਨਾਡੂ ਪਹਿਲੇ ਸਥਾਨ ’ਤੇ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਹਨ।

ਸੀਜੀਸੀ ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗਾਂ ਨੇ ਕ੍ਰਮਵਾਰ 135 ਅਤੇ 134 ਨਾਲ ਸਭ ਤੋਂ ਵੱਧ ਪੇਟੈਂਟ ਦਾਇਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਉਪਰੰਤ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ ਹੈ, ਜਿਸ ਨੇ 225 ਪੇਟੈਂਟ ਦਰਜ ਕੀਤੇ ਹਨ। ਸੀਜੀਸੀ ਦੇ ਖੋਜਕਰਤਾਵਾਂ ਵੱਲੋਂ ਵਿਕਸਤ ਕੀਤੀਆਂ ਕੁਝ ਵਿਲੱਖਣ ਕਾਢਾਂ ‘ਚ ਦੂਰਦਰਾਜ ਦੇ ਰੋਗੀਆਂ ਦੀ ਪ੍ਰਭਾਵਾਸ਼ਾਲੀ ਨਿਗਰਾਨੀ ਲਈ ਵਰਚੁਅਲ ਆਈਸੀ ਯੂ ਸਿਸਟਮ ਹੈ ਜੋ ਕਿ ਪ੍ਰੋ. ਡਾ. ਦੀਨੇਸ਼ ਅਰੋੜਾ ਵਲੋਂ ਦਰਜ ਕੀਤਾ ਗਿਆ।

ਇਸ ਤਰ੍ਹਾਂ ਖੇਤੀਬਾੜੀ ‘ਚ ਪਾਣੀ ਦੀ ਬਚਤ ਨੂੰ ਉਤਸ਼ਾਹਿਤ ਕਰਦੇ ਹੋਏ ਖੁਰਾਕ ਦੀ ਸੁਰੱਖਿਆ ਨੂੰ ਸੁਧਾਰਨ ਵਾਲਾ ਫਸਲ ਪ੍ਰਬੰਧਨ ਪ੍ਰਣਾਲੀ, ਪ੍ਰੋ.ਡਾ.ਸਿਮਰਪ੍ਰੀਤ ਕੌਰ (ਈਸੀਈ) ਵਿਭਾਗ ਵੱਲੋਂ, ਵਾਹਨ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਵਧਾਉਣ ਲਈ ਆਟੋਮੇਟਿਕ ਟਾਇਰ ਹੈਲਥ ਮਾਨੀਟਰਿੰਗ ਡਿਵਾਈਸ, ਜੋ ਮਕੈਨੀਕਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਅਤੇ ਇਸ ਦੇ ਨਾਲ ਹੀ ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਅੱਖਾਂ ਦੀ ਬਿਮਾਰੀ ਦਾ ਇਲਾਜ ਕਰਦੇ ਸਮੇਂ ਦਵਾਈ ਦੀ ਪ੍ਰਭਾਵਸ਼ੀਲਤਾ ਅਤੇ ਪਹੁੰਚ ਨੂੰ ਵਧਾਉਣ ਲਈ ਇੱਕ ਨੈਨੋਸੰਰਚਿਤ ਲਿਪਡ ਕੈਰੀਅਰ ਆਧਾਰਿਤ ਅੱਖਾਂ ਰਾਹੀਂ ਦਵਾਈ ਦੇਣ ਦਾ ਸੰਯੋਗ ਆਦਿ ਨਵੀਨਤਾਵਾਂ ਸੀਜੀਸੀ ਦੀਆਂ ਖੋਜਾਂ ਨੂੰ ਦਰਸਾਉਂਦੀਆਂ ਹਨ।

ਇਸ ਮੌਕੇ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਸੀਜੀਸੀ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਸਾਨੂੰ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ’ਤੇ ਮਾਣ ਹੈ ਅਤੇ ਨਵੀਂਆਂ ਤਕਨਾਲੋਜੀਆਂ ਨੂੰ ਵਿਕਸਤ ਕਰਨ ਅਤੇ ਮੌਜੂਦਾ ਤਕਨਾਲੋਜੀਆਂ ਨੂੰ ਬਿਹਤਰ ਬਣਾਉਣ ‘ਚ ਉਨ੍ਹਾਂ ਦਾ ਸਮਰਥਨ ਦੇਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਦੇਸ਼ ਦੀ ਸਮਾਜਿਕ ਅਤੇ ਆਰਥਿਕ ਵਿਕਾਸ ਪ੍ਰਕਿਰਿਆ ‘ਚ ਯੋਗਦਾਨ ਪਾਉਣ ਦੇ ਵਿਸ਼ਾਲ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।

Read More: ਚੰਡੀਗੜ੍ਹ ਯੂਨੀਵਰਸਿਟੀ ਨੇ CUCET-2025 ਰਾਹੀਂ 210 ਕਰੋੜ ਰੁਪਏ ਦਾ ਸਕਾਲਰਸ਼ਿਪ ਪ੍ਰੋਗਰਾਮ ਕੀਤਾ ਸ਼ੁਰੂ

Scroll to Top