ਵਿਦੇਸ਼, 23 ਜੂਨ 2025: ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਈਰਾਨ ਨੂੰ ਇਜ਼ਰਾਈਲ ਨੂੰ ਖਤਮ ਕਰਨ, ਪ੍ਰਮਾਣੂ ਹਥਿਆਰਾਂ ਦੀ ਭਾਲ ਬੰਦ ਕਰਨ, ਅਮਰੀਕੀ ਨਾਗਰਿਕਾਂ ਅਤੇ ਹਿੱਤਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਅਤੇ ਚੰਗੀ ਭਾਵਨਾ ਨਾਲ ਸ਼ਾਂਤੀ ਵਾਰਤਾ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ‘ਚ ਅਮਰੀਕੀ ਰਾਜਦੂਤ ਡੋਰਥੀ ਸ਼ੀਆ ਨੇ ਈਰਾਨ ‘ਚ ਪ੍ਰਮਾਣੂ ਸਹੂਲਤਾਂ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਦਾ ਬਚਾਅ ਕੀਤਾ।
ਟਰੰਪ ਨੇ ਅਮਰੀਕਾ ਨੂੰ ਇੱਕ ਨਵੀਂ ਜੰਗ ‘ਚ ਘੜੀਸ ਲਿਆ: ਰੂਸ
ਰਾਸ਼ਟਰਪਤੀ ਪੁਤਿਨ ਦੇ ਨਜ਼ਦੀਕੀ ਸਹਿਯੋਗੀ ਦਮਿਤਰੀ ਮੇਦਵੇਦੇਵ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇੱਕ ਹੋਰ ਯੁੱਧ ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ। ਮੇਦਵੇਦਵ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ‘ਟਰੰਪ ਸ਼ਾਂਤੀ ਦੂਤ ਵਜੋਂ ਆਏ ਸਨ, ਪਰ ਉਨ੍ਹਾਂ ਨੇ ਅਮਰੀਕਾ ਨੂੰ ਇੱਕ ਨਵੀਂ ਜੰਗ ‘ਚ ਘੜੀਸ ਲਿਆ ਹੈ।’ ਮੇਦਵੇਦੇਵ ਨੇ ਇਹ ਵੀ ਲਿਖਿਆ ਕਿ ਬਹੁਤ ਸਾਰੇ ਦੇਸ਼ ਹਨ ਜੋ ਈਰਾਨ ਨੂੰ ਆਪਣੇ ਪ੍ਰਮਾਣੂ ਹਥਿਆਰ ਦੇਣ ਲਈ ਤਿਆਰ ਹਨ। ਹਾਲਾਂਕਿ, ਮੇਦਵੇਦਵ ਨੇ ਉਨ੍ਹਾਂ ਦੇਸ਼ਾਂ ਦਾ ਨਾਮ ਨਹੀਂ ਲਿਆ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸੱਦਿਆ ਐਮਰਜੈਂਸੀ ਵਿਸ਼ੇਸ਼ ਸੈਸ਼ਨ
ਪੱਛਮੀ ਏਸ਼ੀਆ ‘ਚ ਵੱਧ ਰਹੇ ਤਣਾਅ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ | ਜਿਸਦੇ ਚੱਲਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦਾ ਇੱਕ ਐਮਰਜੈਂਸੀ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਇਸ ਵਿੱਚ, ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ, ਅਮਰੀਕਾ ਦੁਆਰਾ ਈਰਾਨੀ ਪ੍ਰਮਾਣੂ ਸਹੂਲਤਾਂ ‘ਤੇ ਬੰਬਾਰੀ ਇਸ ਦੇਸ਼ ‘ਚ ਇੱਕ ਖਤਰਨਾਕ ਮੋੜ ਦਾ ਸੰਕੇਤ ਦੇ ਰਹੀ ਹੈ ਜੋ ਪਹਿਲਾਂ ਹੀ ਅਸ਼ਾਂਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਬਚਣ ਲਈ, ਕੂਟਨੀਤੀ ਨੂੰ ਉਤਸ਼ਾਹਿਤ ਕਰਨਾ ਹੋਵੇਗਾ, ਨਾਗਰਿਕਾਂ ਦੀ ਰੱਖਿਆ ਕਰਨੀ ਹੋਵੇਗੀ, ਸੁਰੱਖਿਅਤ ਸਮੁੰਦਰੀ ਆਵਾਜਾਈ ਦੀ ਗਰੰਟੀ ਦੇਣੀ ਹੋਵੇਗੀ।
Read More: ਪ੍ਰਮਾਣੂ ਸਥਾਨਾਂ ‘ਤੇ ਹ.ਮ.ਲੇ ਤੋਂ ਬਾਅਦ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ