ਅੰਮ੍ਰਿਤਸਰ, 13 ਜੂਨ 2025: ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ‘ਚ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਲੰਮੇ ਸਮੇਂ ਤੋਂ ਮਹਿਤਾ ਤੋਂ ਅੰਮ੍ਰਿਤਸਰ ਰੂਟ ਤੱਕ ਬੱਸ ਸੇਵਾ ਬੰਦ ਸੀ | ਇਸ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਵਾਇਆ ਗਿਆ ਹੈ। ਇਸ ਬੱਸ ਸੇਵਾ ਦਾ ਰਸਮੀ ਉਦਘਾਟਨ ਸੂਬੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਰੀ ਝੰਡੀ ਦੇ ਕੇ ਕੀਤਾ। ਹਲਕਾ ਜੰਡਿਆਲਾ ਗੁਰੂ ਦੇ ਦਰਜਨਾਂ ਪਿੰਡਾਂ ਨੂੰ ਇਸ ਉਪਰਾਲੇ ਦਾ ਸਿੱਧਾ ਲਾਭ ਮਿਲੇਗਾ।
ਇਹ ਰੂਟ ਡਰਾਈਵਰਾਂ ਦੀ ਘਾਟ ਕਾਰਨ ਕਈ ਮਹੀਨਿਆਂ ਤੋਂ ਬੰਦ ਸੀ, ਪਰ ਹਾਲ ਹੀ ‘ਚ ਪੰਜਾਬ ਸਰਕਾਰ ਵੱਲੋਂ ਨਵੇਂ ਡਰਾਈਵਰਾਂ ਦੀ ਭਰਤੀ ਕਰਨ ਤੋਂ ਬਾਅਦ ਇਸ ਬੱਸ ਸੇਵਾ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ “ਸਾਡੀ ਸਰਕਾਰ ਦਾ ਉਦੇਸ਼ ਪੇਂਡੂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਰੂਟ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਸਥਾਨਕ ਨਿਵਾਸੀਆਂ ਦੀ ਆਵਾਜਾਈ ਆਸਾਨ ਹੋਵੇਗੀ, ਸਗੋਂ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।”
ਸਵੇਰੇ 6:30 ਵਜੇ ਮਹਿਤਾ ਤੋਂ ਰਵਾਨਾ ਹੋਵੇਗੀ ਬੱਸ
ਇਹ ਬੱਸ ਸੇਵਾ ਸਵੇਰੇ 6:30 ਵਜੇ ਮਹਿਤਾ ਤੋਂ ਰਵਾਨਾ ਹੋਵੇਗੀ ਅਤੇ ਦੋ ਘੰਟਿਆਂ ‘ਚ ਅੰਮ੍ਰਿਤਸਰ ਪਹੁੰਚੇਗੀ, ਅਤੇ ਵਾਪਸੀ ‘ਤੇ ਇਹ ਅੰਮ੍ਰਿਤਸਰ ਤੋਂ ਦੁਪਹਿਰ 3:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5:30 ਵਜੇ ਮਹਿਤਾ ਵਾਪਸ ਆਵੇਗੀ। ਇਹ ਬੱਸ ਨੰਗਲ, ਸੁਰੋਪੜਾ, ਨਾਥ ਦੀ ਖੂਹੀ, ਜਲਾਲ ਉਸਮਾ, ਸੈਦਪੁਰ, ਕੋਠਿਆਤ, ਜਸਪਾਲ, ਟਾਂਗਰਾ, ਮੱਲੀਆਂ ਅਤੇ ਮਾਨਵਾਲਾ ਵਰਗੇ ਕਈ ਪਿੰਡਾਂ ‘ਚੋਂ ਲੰਘੇਗੀ, ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ
ਇਸ ਸੇਵਾ ਦਾ ਇੱਕ ਵਿਸ਼ੇਸ਼ ਲਾਭ ਆਧਾਰ ਕਾਰਡ ਰੱਖਣ ਵਾਲੀਆਂ ਔਰਤਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਇਸ ਰੂਟ ‘ਤੇ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ, “ਸਾਡੀ ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ।
Read More: ਪੰਜਾਬ ‘ਚ ਮੁਫ਼ਤ ਬੱਸ ਦਾ ਲਾਭ ਲੈ ਰਹੀਆਂ ਔਰਤਾਂ ਲਈ ਵੱਡੀ ਖ਼ਬਰ, PRTC ਨੂੰ ਲੱਗ ਰਿਹੈ ਚੂਨਾ ?