ਲਖਨਊ, 03 ਜੂਨ 2025: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ‘ਚ ਅੱਜ ਰਾਜਧਾਨੀ ਲਖਨਊ ‘ਚ ਕੈਬਨਿਟ (UP Cabinet Meeting) ਦੀ ਬੈਠਕ ਹੋਈ। ਸੀਐਮ ਯੋਗੀ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ‘ਚ ਚਰਚਾ ਤੋਂ ਬਾਅਦ ਕਈ ਮਹੱਤਵਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ ‘ਚ ਅੰਨਪੂਰਨਾ ਭਵਨ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਤਹਿਤ, ਰਾਸ਼ਨ ਦੀਆਂ ਦੁਕਾਨਾਂ ਜੋ ਗਲੀਆਂ ਜਾਂ ਤੰਗ ਸੜਕਾਂ ‘ਤੇ ਹਨ। ਉਨ੍ਹਾਂ ਲਈ ਇੱਕ ਇਮਾਰਤ ਅਜਿਹੀ ਜਗ੍ਹਾ ‘ਤੇ ਬਣਾਈ ਜਾਵੇਗੀ ਜਿੱਥੇ ਟਰੱਕ ਆਸਾਨੀ ਨਾਲ ਜਾ ਸਕਣ। ਨਵੀਂ ਇਮਾਰਤ ‘ਚ ਇੱਕ ਗੋਦਾਮ ਅਤੇ ਇੱਕ ਵੰਡ ਸਥਾਨ ਦੋਵੇਂ ਹੋਣਗੇ।
ਇਸ ਕਾਰਜ ਲਈ 200 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹ ਮਨਰੇਗਾ ਤੋਂ ਬਣਾਏ ਜਾਣਗੇ। ਇੱਕ ਜ਼ਿਲ੍ਹੇ ‘ਚ ਹਰ ਸਾਲ 75 ਨਵੀਆਂ ਇਮਾਰਤਾਂ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਹ ਪੇਂਡੂ ਖੇਤਰਾਂ ਦੇ ਨਾਲ-ਨਾਲ ਸ਼ਹਿਰਾਂ ‘ਚ ਵੀ ਬਣਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਯੂਪੀ ਕੈਬਨਿਟ ਬੈਠਕ (UP Cabinet Meeting) ‘ਚ ਉੱਤਰ ਪ੍ਰਦੇਸ਼ ਹੋਮ ਸਟੇਅ ਨੀਤੀ ਨੂੰ ਮਨਜ਼ੂਰੀ ਦਿੱਤੀ । ਇਸ ਦੇ ਤਹਿਤ ਧਾਰਮਿਕ ਸਥਾਨਾਂ ‘ਚ ਹੋਮ ਸਟੇਅ ਦੀ ਵਿਵਸਥਾ ਕੀਤੀ ਜਾਵੇਗੀ। ਇੱਕ ਕਮਰੇ ਤੋਂ ਛੇ ਕਮਰੇ (ਵੱਧ ਤੋਂ ਵੱਧ 12 ਬਿਸਤਰੇ) ਤੱਕ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਸ਼ਰਧਾਲੂਆਂ ਨੂੰ ਇਕੱਠੇ ਸੱਤ ਦਿਨ ਰਹਿਣ ਦੀ ਸਹੂਲਤ ਮਿਲੇਗੀ। ਇਸ ਲਈ ਡੀਐਮ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰ ਵਿਭਾਗਾਂ ਦੇ ਮੈਂਬਰ ਇਜਾਜ਼ਤ ਦੇਣਗੇ।
Read More: CM ਯੋਗੀ ਆਦਿੱਤਿਆਨਾਥ ਵੱਲੋਂ ਵਿਕਾਸਿਤ ਕ੍ਰਿਸ਼ੀ ਸੰਕਲਪ ਅਭਿਆਨ ਦੀ ਸ਼ੁਰੂਆਤ