MI ਬਨਾਮ PBKS: ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੇ ਅੱਜ ਕੁਆਲੀਫਾਇਰ-2 ‘ਚ MI ਬਨਾਮ PBKS

1 ਜੂਨ 2025: ਇੰਡੀਅਨ ਪ੍ਰੀਮੀਅਰ ਲੀਗ (Indian Premier League) (IPL) 2025 ਦਾ ਕੁਆਲੀਫਾਇਰ-2 ਮੈਚ ਅੱਜ ਮੁੰਬਈ ਇੰਡੀਅਨਜ਼ (mumbai indians)  ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

ਇਸ ਮੈਚ ਦੀ ਜੇਤੂ ਟੀਮ 3 ਜੂਨ ਨੂੰ ਹੋਣ ਵਾਲੇ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (royal challengers banglore) (RCB) ਨਾਲ ਭਿੜੇਗੀ, ਜੋ ਕਿ ਪਹਿਲਾਂ ਹੀ ਕੁਆਲੀਫਾਇਰ-1 ਜਿੱਤ ਕੇ ਫਾਈਨਲ ਵਿੱਚ ਜਗ੍ਹਾ ਬਣਾ ਚੁੱਕੀ ਹੈ। ਮੁੰਬਈ ਨੇ ਐਲੀਮੀਨੇਟਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾ ਲਈ ਹੈ।

ਦੋਵੇਂ ਟੀਮਾਂ ਪਲੇਆਫ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਦੇ ਨਾਲ ਹੀ, ਦੋਵੇਂ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੀ ਵਾਰ ਪੰਜਾਬ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ ਸੀ।

ਮੈਚ ਵੇਰਵੇ, ਕੁਆਲੀਫਾਇਰ-2

MI ਬਨਾਮ PBKS
ਮਿਤੀ- 1 ਜੂਨ
ਸਟੇਡੀਅਮ- ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਸਮਾਂ: ਟਾਸ- ਸ਼ਾਮ 7:00 ਵਜੇ, ਮੈਚ ਸ਼ੁਰੂ – ਸ਼ਾਮ 7:30 ਵਜੇ

Read More:  ਗੁਜਰਾਤ ‘ਤੇ ਜਿੱਤ ਨਾਲ ਮਹਿਲਾ ਪ੍ਰੀਮੀਅਰ ਲੀਗ ਅੰਕ ਸੂਚੀ ਦੇ ਦੂਜੇ ਸਥਾਨ ‘ਤੇ ਪੁੱਜੀ ਮੁੰਬਈ ਇੰਡੀਅਨਜ਼

Scroll to Top