Punjab Weather

Monsoon : ਮੌਸਮ ਵਿਭਾਗ ਨੇ ਮਾਨਸੂਨ ਸੀਜ਼ਨ ਸਬੰਧੀ ਜਾਰੀ ਕੀਤੀ ਚੇਤਾਵਨੀ, ਜੂਨ ਤੋਂ ਸਤੰਬਰ ਤੱਕ ਪਵੇਗਾ ਵੱਧ ਮੀਂਹ

28 ਮਈ 2025: ਦੇਸ਼ ਵਿੱਚ ਮਾਨਸੂਨ ਸੀਜ਼ਨ (monsoon season) (ਜੂਨ ਤੋਂ ਸਤੰਬਰ) ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਹ 106% ਹੋ ਸਕਦਾ ਹੈ। ਜੋ ਕਿ ਪਿਛਲੇ ਮਹੀਨੇ ਇਹ 105% ਦੱਸਿਆ ਗਿਆ ਸੀ।

ਇਸੇ ਤਰ੍ਹਾਂ ਜੂਨ ਦੇ ਮਹੀਨੇ ਵਿੱਚ ਵੀ  ਮੀਂਹ  ਆਮ ਨਾਲੋਂ ਵੱਧ, ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਕਿਹਾ, ‘ਦੇਸ਼ ਵਿੱਚ ਜੂਨ ਦੇ ਮਹੀਨੇ ਵਿੱਚ ਆਮ ਨਾਲੋਂ ਵੱਧ ਮੀਂਹ ਹੋਣ ਦੀ ਸੰਭਾਵਨਾ ਹੈ, ਜੋ ਕਿ 108% ਹੋ ਸਕਦੀ ਹੈ।’ ਇਸਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ 87 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਇਸਨੂੰ ਲੰਬੀ ਮਿਆਦ ਦੀ ਔਸਤ ਯਾਨੀ LPA ਕਿਹਾ ਜਾਂਦਾ ਹੈ।

ਮੱਧ ਪ੍ਰਦੇਸ਼, ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ, ਬਿਹਾਰ-ਝਾਰਖੰਡ ਵਿੱਚ ਘੱਟ ਮੀਂਹ ਦੀ ਉਮੀਦ

ਮੌਸਮ ਵਿਭਾਗ (weather department) ਦੇ ਡਾਇਰੈਕਟਰ ਜਨਰਲ ਮੌਤੁੰਜੈ ਮਹਾਪਾਤਰਾ ਨੇ ਕਿਹਾ ਕਿ ਇਸ ਵਾਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਆਮ ਤੋਂ ਵੱਧ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ, ਪੰਜਾਬ, ਹਰਿਆਣਾ, ਕੇਰਲ ਅਤੇ ਤਾਮਿਲਨਾਡੂ ਦੇ ਕੁਝ ਇਲਾਕਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਮੱਧ ਅਤੇ ਦੱਖਣੀ ਭਾਰਤ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਉੱਤਰ-ਪੱਛਮੀ ਭਾਰਤ ਵਿੱਚ ਆਮ ਮੀਂਹ ਪੈਣ ਦੀ ਉਮੀਦ ਹੈ, ਜਦੋਂ ਕਿ ਉੱਤਰ-ਪੂਰਬੀ ਭਾਰਤ ਵਿੱਚ ਆਮ ਤੋਂ ਘੱਟ ਮੀਂਹ ਪੈ ਸਕਦਾ ਹੈ।

ਮੌਨਸੂਨ ਦੇ ਮੁੱਖ ਖੇਤਰ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ ਅਤੇ ਨਾਲ ਲੱਗਦੇ ਖੇਤਰ ਸ਼ਾਮਲ ਹਨ। ਜ਼ਿਆਦਾਤਰ ਬਾਰਿਸ਼ ਦੱਖਣ-ਪੱਛਮੀ ਮਾਨਸੂਨ ਦੌਰਾਨ ਹੁੰਦੀ ਹੈ ਅਤੇ ਇਹ ਖੇਤਰ ਖੇਤੀਬਾੜੀ ਲਈ ਮੌਨਸੂਨ ਦੀ ਬਾਰਿਸ਼ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ।

Read More: Monsoon: ਦੇਸ਼ ਦੇ 9 ਰਾਜਾਂ ‘ਚ ਪਹੁੰਚਿਆ ਮੌਨਸੂਨ, ਮੁੰਬਈ ‘ਚ ਪੈ ਰਿਹਾ ਭਾਰੀ ਮੀਂਹ

Scroll to Top