ਜਗਦੀਸ਼ ਸਿੰਘ ਖੇਹਰ

ਰਾਸ਼ਟਰਪਤੀ ਵੱਲੋਂ ਸੇਵਾਮੁਕਤ ਜਸਟਿਸ ਜਗਦੀਸ਼ ਸਿੰਘ ਖੇਹਰ ਪਦਮ ਵਿਭੂਸ਼ਣ ਨਾਲ ਸਨਮਾਨਿਤ

ਦਿੱਲੀ, 27 ਮਈ, 2025: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ ‘ਚ ਅੱਜ ਪਦਮ ਪੁਰਸਕਾਰਾਂ ਦਾ ਦੂਜਾ ਪੜਾਅ ਜਾਰੀ ਹੈ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੰਡੀਗੜ੍ਹ ਦੇ ਜਸਟਿਸ (ਸੇਵਾਮੁਕਤ) ਜਗਦੀਸ਼ ਸਿੰਘ ਖੇਹਰ ਨੂੰ ਲੋਕ ਕੰਮਾਂ ਦਿੱਤੇ ਯੋਗਦਾਨ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਹੈ। ਸੇਵਾਮੁਕਤ ਜਸਟਿਸ ਖੇਹਰ (Justice (Retd.) Jagdish Singh Khehar) ਭਾਰਤ ਦੇ ਸਭ ਤੋਂ ਪ੍ਰਸਿੱਧ ਕਾਨੂੰਨਦਾਨਾਂ ‘ਚੋਂ ਇੱਕ ਹਨ।

ਇਸ ਮੌਕੇ ਲੋਕ ਗਾਇਕਾ ਮਰਹੂਮ ਡਾ. ਸ਼ਾਰਦਾ ਸਿਨਹਾ ਸਮੇਤ 68 ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਉਪ-ਰਾਸ਼ਟਰਪਤੀ ਜਗਦੀਸ਼ ਧਨਖੜ ਵੀ ਮੌਜੂਦ ਹਨ।

ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ, ਪੁਰਸਕਾਰ ਸਮਾਗਮ ਦੇ ਪਹਿਲੇ ਪੜਾਅ ‘ਚ 71 ਸਖ਼ਸ਼ੀਅਤਾਂ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ‘ਚੋਂ 4 ਪਦਮ ਵਿਭੂਸ਼ਣ, 57 ਪਦਮ ਸ਼੍ਰੀ ਅਤੇ 10 ਪਦਮ ਭੂਸ਼ਣ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ |

ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਤੋਂ ਪਹਿਲਾਂ 2025 ਲਈ 139 ਸਖ਼ਸ਼ੀਅਤਾਂ ਨੂੰ ਪਦਮ ਪੁਰਸਕਾਰਾਂ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ‘ਚੋਂ ਸ਼ਾਰਦਾ ਸਿਨਹਾ, ਓਸਾਮੂ ਸੁਜ਼ੂਕੀ ਸਮੇਤ 13 ਸਖ਼ਸ਼ੀਅਤਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਜਾ ਰਹੇ ਹਨ।

ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਲਈ 19 ਸ਼ਖਸੀਅਤਾਂ ਦੀ ਚੋਣ ਕੀਤੀ ਗਈ ਹੈ। ਇਸ ਵਾਰ 113 ਸਖ਼ਸ਼ੀਅਤਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਣਾ ਹੈ। ਪਦਮ ਪੁਰਸਕਾਰ ਜੇਤੂਆਂ ‘ਚ 23 ਔਰਤਾਂ ਹਨ। ਇਨ੍ਹਾਂ ਵਿੱਚ ਵਿਦੇਸ਼ੀ/ਐਨਆਰਆਈ/ਪੀਆਈਓ/ਓਸੀਆਈ ਸ਼੍ਰੇਣੀ ਦੇ 10 ਲੋਕ ਵੀ ਸ਼ਾਮਲ ਹਨ।

Read More: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਪਦਮ ਪੁਰਸਕਾਰ ਨਾਲ ਕੀਤਾ ਸਨਮਾਨਿਤ

Scroll to Top