ਵੱਡੀ ਖ਼ਬਰ : ਕਾਂਸਟੇਬਲ ਅਮਨਦੀਪ ਕੌਰ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਕੀਤੀ ਜਾਵੇਗੀ ਪੁੱਛਗਿੱਛ

26 ਮਈ 2025: ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ (amandeep kaur) ‘ਤੇ ਵਿਜੀਲੈਂਸ ਸ਼ਿਕੰਜਾ ਕੱਸਣ ਜਾ ਰਹੀ ਹੈ, ਦੱਸ ਦੇਈਏ ਕਿ ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੋਂ ਹੁਣ ਪੰਜਾਬ ਵਿਜੀਲੈਂਸ ਪੁੱਛਗਿੱਛ ਕਰੇਗੀ|ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਪਿੱਛਲੇ ਦਿਨੀਂ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਸੀ, ਦੱਸ ਦੇਈਏ ਕਿ ਕਾਂਸਟੇਬਲ ਦੀ ਕਾਲੀ ਥਾਰ ਦੇ ਵਿੱਚੋ ਪੁਲਿਸ ਨੂੰ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ| ਜਿਸ ਤੋਂ ਬਾਅਦ ਪੁਲਿਸ ਦੇ ਵਲੋਂ ਕਾਰਵਾਈ ਕੀਤੀ ਗਈ ਤੇ ਕਾਂਸਟੇਬਲ ਅਮਨਦੀਪ ਕੌਰ (amandeep kaur)  ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ|

ਦੱਸ ਦੇਈਏ ਕਿ ਹਾਲ ਹੀ ਕਾਂਸਟੇਬਲ ਅਮਨਦੀਪ ਕੌਰ ਜ਼ਮਾਨਤ ‘ਤੇ ਬਾਹਰ ਆਈ ਸੀ| ਤੇ ਉਸ ਦੇ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਗਏ ਸਨ| ਉਥੇ ਹੀ ਉਸਦਾ ਡੋਪ ਟੈਸਟ (dope test) ਕਰਵਾਇਆ ਗਿਆ ਸੀ ਜੋ ਕਿ ਨੈਗੇਟਿਵ ਆਇਆਂ ਸੀ| ਦੱਸ ਦੇਈਏ ਕਿ ਪੁੱਛਗਿੱਛ ਦੇ ਲਈ ਬਠਿੰਡਾ ਦੀ ਵਿਜੀਲੈਂਸ ਟੀਮ ਨਿਕਲ ਚੁੱਕੀ ਹੈ , ਹਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਪੁੱਛਗਿੱਛ ਕਿੱਥੇ ਕੀਤੀ ਜਾਵੇਗੀ|

Read More: Punjab News: ਇੱਕ ਵਾਰ ਫ਼ਿਰ ਖਾਕੀ ਬਦਨਾਮ, ਮਹਿਲਾ ਕਾਂਸਟੇਬਲ ਨਿਕਲੀ ਨਸ਼ਾ ਤਸਕਰ

 

Scroll to Top