RRB NTPC Exam

RRB NTPC Exam Date: 5 ਜੂਨ ਤੋਂ ਸ਼ੁਰੂ ਹੋਣਗੀਆਂ ਆਰਆਰਬੀ ਐਨਟੀਪੀਸੀ ਦੀ ਪ੍ਰੀਖਿਆ

ਚੰਡੀਗੜ੍ਹ 14 ਮਈ 2025: RRB NTPC Exam Date: ਰੇਲਵੇ ਭਰਤੀ ਬੋਰਡ ਨੇ NTPC ਗ੍ਰੈਜੂਏਟ ਪੱਧਰ ਦੀ ਭਰਤੀ ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਆਰ.ਆਰ.ਬੀ (RRB) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨੋਟਿਸ ਦੇ ਮੁਤਾਬਕ ਇਹ ਪ੍ਰੀਖਿਆ 5 ਜੂਨ 2025 ਤੋਂ ਸ਼ੁਰੂ ਹੋਵੇਗੀ। RRB NTPC ਗ੍ਰੈਜੂਏਟ ਪੱਧਰ CBT-1 5 ਤੋਂ 23 ਜੂਨ ਤੱਕ 15 ਦਿਨਾਂ ਤੱਕ ਕਰਵਾਈ ਜਾਵੇਗੀ। ਇਹ ਨੋਟਿਸ RRB ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬੱਧ ਹੈ।

ਜਿਹੜੇ ਉਮੀਦਵਾਰ RRB ਨਾਨ-ਟੈਕਨੀਕਲ ਪਾਪੂਲਰ ਕੈਟੇਗਰੀਜ਼ (ਗ੍ਰੈਜੂਏਟ) ਲਈ ਪ੍ਰੀਖਿਆ ਦੇ ਰਹੇ ਸਨ, ਉਹ ਖੇਤਰੀ RRBs ਦੀ ਅਧਿਕਾਰਤ ਵੈੱਬਸਾਈਟ ‘ਤੇ CBT-1 ਪ੍ਰੀਖਿਆ ਦੀਆਂ ਤਾਰੀਖ਼ਾਂ ਦੀ ਸੂਚਨਾ ਦੇਖ ਸਕਦੇ ਹਨ।

RRB NTPC ਪ੍ਰੀਖਿਆ ਦਾ ਪੈਟਰਨ:-

CBT-1 ਪ੍ਰੀਖਿਆ ਦੀ ਮਿਆਦ 90 ਮਿੰਟ ਹੈ। ਪੇਪਰ ‘ਚ ਕੁੱਲ 100 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ‘ਚੋਂ 40 ਜਨਰਲ ਅਵੇਅਰਨੈੱਸ ਤੋਂ, 30 ਗਣਿਤ ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ ਸੈਕਸ਼ਨ ਤੋਂ ਹੋਣਗੇ। ਹਰੇਕ ਸਵਾਲ 1 ਅੰਕ ਦਾ ਹੋਵੇਗਾ। ਨੈਗੇਟਿਵ ਮਾਰਕਿੰਗ ਹੋਵੇਗੀ ਅਤੇ ਹਰੇਕ ਗਲਤ ਉੱਤਰ ਲਈ 1/3 ਅੰਕ ਕੱਟੇ ਜਾਣਗੇ।

RRB NTPC ਚੋਣ ਪ੍ਰਕਿਰਿਆ:-

ਭਰਤੀ ਪ੍ਰਕਿਰਿਆ ‘ਚ ਪਹਿਲੇ ਪੜਾਅ ਦੀ ਕੰਪਿਊਟਰ ਅਧਾਰਤ ਪ੍ਰੀਖਿਆ (CBT-I), ਦੂਜੇ ਪੜਾਅ ਦੀ ਕੰਪਿਊਟਰ ਅਧਾਰਤ ਪ੍ਰੀਖਿਆ (CBT-II), ਟਾਈਪਿੰਗ ਹੁਨਰ ਟੈਸਟ/ਕੰਪਿਊਟਰ ਅਧਾਰਤ ਯੋਗਤਾ ਟੈਸਟ (ਜਿਵੇਂ ਲਾਗੂ ਹੋਵੇ) ਅਤੇ ਦਸਤਾਵੇਜ਼ ਤਸਦੀਕ/ਮੈਡੀਕਲ ਪ੍ਰੀਖਿਆ ਸ਼ਾਮਲ ਹੋਵੇਗੀ। ਚੋਣ ਉੱਪਰ ਦੱਸੇ ਗਏ ਭਰਤੀ ਪੜਾਵਾਂ ਦੇ ਆਧਾਰ ‘ਤੇ ਯੋਗਤਾ ਦੇ ਅਨੁਸਾਰ ਸਖ਼ਤੀ ਨਾਲ ਕੀਤੀ ਜਾਂਦੀ ਹੈ।

ਕੁੱਲ 8,113 ਅਸਾਮੀਆਂ ਦੀ ਹੋਵੇਗੀ ਭਰਤੀ

ਆਰਆਰਬੀ ਐਨਟੀਪੀਸੀ ‘ਚ 8113 ਗ੍ਰੈਜੂਏਟ ਪੱਧਰ ਦੀਆਂ ਅਸਾਮੀਆਂ ਭਰੇਗਾ, ਜਿਨ੍ਹਾਂ ‘ਚੋਂ 1736 ਅਸਾਮੀਆਂ ਮੁੱਖ ਵਪਾਰਕ ਕਮ ਟਿਕਟ ਸੁਪਰਵਾਈਜ਼ਰ ਲਈ, 994 ਅਸਾਮੀਆਂ ਸਟੇਸ਼ਨ ਮਾਸਟਰ ਲਈ, 3144 ਅਸਾਮੀਆਂ ਗੁਡਜ਼ ਟ੍ਰੇਨ ਮੈਨੇਜਰ ਲਈ, 1507 ਅਸਾਮੀਆਂ ਜੂਨੀਅਰ ਅਕਾਊਂਟ ਅਸਿਸਟੈਂਟ ਕਮ ਟਾਈਪਿਸਟ ਲਈ ਅਤੇ 732 ਅਸਾਮੀਆਂ ਸੀਨੀਅਰ ਕਲਰਕ ਕਮ ਟਾਈਪਿਸਟ ਲਈ ਹਨ।

Read More: RRB NTPC Recruitment 2024: ਰੇਲਵੇ ਨੇ ਖਾਲੀ ਅਸਾਮੀਆਂ ਲਈ ਰਜਿਸਟ੍ਰੇਸ਼ਨ ਕੀਤੀ ਸ਼ੁਰੂ, ਇਹ ਆਖਰੀ ਤਰੀਕ

Scroll to Top