PSEB Result 2025

PSEB Result: ਇਸ ਹਫ਼ਤੇ ਜਾਰੀ ਹੋ ਸਕਦੈ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ

ਚੰਡੀਗੜ੍ਹ, 13 ਮਈ 2025: pseb 12th result 2025: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਿਲਹਾਲ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ, ਪਰ ਤਾਜ਼ਾ ਅਪਡੇਟ ਦੇ ਮੁਤਾਬਕ ਬੋਰਡ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਇਸ ਹਫ਼ਤੇ ਨਤੀਜਿਆਂ ਦੇ ਐਲਾਨ ਦੀ ਖੁਸ਼ਖਬਰੀ ਮਿਲ ਸਕਦੀ ਹੈ। ਹਾਲਾਂਕਿ, ਪੰਜਾਬ ਬੋਰਡ ਵੱਲੋਂ ਨਤੀਜਿਆਂ ਦੀਆਂ ਤਰੀਖਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਵੇਗੀ।

ਵਿਦਿਆਰਥੀ ਆਪਣੇ 10ਵੀਂ, 12ਵੀਂ ਜਮਾਤ ਦੇ ਨਤੀਜੇ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਦੇਖ ਸਕਦੇ ਹਨ। ਪੰਜਾਬ ਬੋਰਡ ਦਾ ਨਤੀਜਾ 2025 ਦੇਖਣ ਲਈ, ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਰੋਲ ਨੰਬਰ, ਜਨਮ ਮਿਤੀ ਅਤੇ ਕੈਪਚਾ ਕੋਡ ਦਰਜ ਕਰਨਾ ਪਵੇਗਾ।

PSEB ਮਾਰਕਸ਼ੀਟ ਕਿਵੇਂ ਚੈੱਕ ਕਰੀਏ

ਸਟੈਪ-1: ਹੋਮਪੇਜ ‘ਤੇ, ਤੁਹਾਨੂੰ ‘ਨਤੀਜੇ’ ਭਾਗ ‘ਤੇ ਕਲਿੱਕ ਕਰਨ ਦੀ ਲੋੜ ਹੈ।

ਸਟੈਪ-2 : ਹੁਣ ਪੰਜਾਬ ਬੋਰਡ ਦੇ 10ਵੀਂ ਜਮਾਤ, 12ਵੀਂ ਜਮਾਤ ਦੇ ਨਤੀਜੇ 2025 ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।

ਸਟੈਪ-3: ਆਪਣੀ ਜਾਣਕਾਰੀ ਦਰਜ ਕਰੋ, ਜਿਵੇਂ ਕਿ ਰੋਲ ਨੰਬਰ ਅਤੇ ਜਨਮ ਮਿਤੀ

ਸਟੈਪ-4: 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ 2025 ਸਕ੍ਰੀਨ ‘ਤੇ ਫਲੈਸ਼ ਹੋਵੇਗਾ।

ਸਟੈਪ-5 : ਨਤੀਜਾ ਵੇਖੋ ਅਤੇ ਡਾਊਨਲੋਡ ਕਰੋ

Read More: PSEB Result 2025: ਕਦੋਂ ਐਲਾਨੇ ਜਾਣਗੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ, ਪੜ੍ਹੋ ਪੂਰੇ ਵੇਰਵੇ

Scroll to Top