ਚੰਡੀਗੜ੍ਹ, 10 ਮਈ 2025: ਐਮਰਜੈਂਸੀ ਸਥਿਤੀ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਸ਼ੁੱਕਰਵਾਰ ਤੋਂ ਤਿੰਨ ਵਿਸ਼ੇਸ਼ ਰੇਲਗੱਡੀਆਂ (Special Trains) ਸ਼ੁਰੂ ਕੀਤੀਆਂ ਹਨ ਜੋ ਜੰਮੂ ਤੋਂ ਦਿੱਲੀ ਤੱਕ ਚੱਲਣਗੀਆਂ। ਇਸ ਦੌਰਾਨ, ਜੰਮੂ ਅਤੇ ਪਠਾਨਕੋਟ ਤੋਂ ਵੱਡੀ ਗਿਣਤੀ ‘ਚ ਫੌਜੀ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਅਤੇ ਬਾਹਰੀ ਸੂਬਿਆਂ ਦੇ ਲੋਕ ਆਪਣੇ ਘਰਾਂ ਨੂੰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਅੱਜ ਪਠਾਨਕੋਟ ਰੇਲਵੇ ਕੈਂਟ ਸਟੇਸ਼ਨ ‘ਤੇ ਯਾਤਰੀਆਂ ਦੀ ਭਾਰੀ ਭੀੜ ਦੇਖੀ ਗਈ ਅਤੇ ਰੇਲਵੇ ਸਟੇਸ਼ਨ ‘ਤੇ ਇੰਨੀ ਭੀੜ ਸੀ ਕਿ ਲੋਕ ਜਨਰਲ ਡੱਬੇ ਦੀ ਬਜਾਏ ਏਸੀ ਡੱਬੇ ‘ਚ ਜਾਣ ਲੱਗ ਪਏ। ਸਵੇਰ ਤੋਂ ਸ਼ਾਮ ਤੱਕ ਦੋ ਰੇਲਗੱਡੀਆਂ ਭਰੀਆਂ ਹੋਈਆਂ ਹਨ।
ਟ੍ਰੇਨ ਕਿੱਥੋਂ ਕਿੱਥੇ ਅਤੇ ਕਦੋਂ ਚੱਲੇਗੀ?
ਪਹਿਲੀ ਰੇਲਗੱਡੀ (Special Trains) ਜੰਮੂ ਤੋਂ ਸਵੇਰੇ 10:45 ਵਜੇ ਰਵਾਨਾ ਹੋਵੇਗੀ, ਜਿਸ ‘ਚ 12 ਅਣਰਿਜ਼ਰਵਡ ਅਤੇ 12 ਰਿਜ਼ਰਵਡ ਕੋਚ ਹੋਣਗੇ। ਦੂਜੀ ਰੇਲਗੱਡੀ ਊਧਮਪੁਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋਵੇਗੀ, ਜਿਸ ‘ਚ 20 ਡੱਬਿਆਂ ਦਾ ਵੰਦੇ ਭਾਰਤ ਰੈਕ ਹੋਵੇਗਾ। ਤੀਜੀ ਰੇਲਗੱਡੀ ਜੰਮੂ ਤੋਂ ਸ਼ਾਮ 7 ਵਜੇ ਰਵਾਨਾ ਹੋਵੇਗੀ, ਜਿਸ ‘ਚ 22 LHB ਰਿਜ਼ਰਵਡ ਕੋਚ ਹੋਣਗੇ। ਮੌਜੂਦਾ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਚਲਾਈਆਂ ਜਾ ਰਹੀਆਂ ਹਨ |
ਦੂਜੇ ਪਾਸੇ ਪੰਚਕੂਲਾ, ਕਾਲਕਾ ਤੋਂ ਕਟੜਾ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਬੱਸਾਂ ਨੂੰ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਉੱਥੇ ਗਈਆਂ ਬੱਸਾਂ ਵੀ ਵਾਪਸ ਆ ਗਈਆਂ ਹਨ। ਪੰਚਕੂਲਾ ਤੋਂ ਅੰਮ੍ਰਿਤਸਰ ਵਾਇਆ ਜਲੰਧਰ ਸਵੇਰੇ 6.10 ਅਤੇ 7.40 ਵਜੇ ਚੱਲਣ ਵਾਲੀਆਂ ਦੋ ਬੱਸਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਟਾਲਾ ਜਾਣ ਵਾਲੀਆਂ ਬੱਸਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਕਾਲਕਾ ਅਤੇ ਕਟੜਾ ਵਿਚਕਾਰ ਬੱਸ ਸੇਵਾ ਵੀ ਬੰਦ ਹੈ। ਇਹ ਬੱਸ ਵੀਰਵਾਰ ਨੂੰ ਹੁਸ਼ਿਆਰਪੁਰ ਤੋਂ ਵਾਪਸ ਆਈ ਸੀ।
Read More: Railways advisory: ਰੇਲਵੇ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ